Friday, November 22, 2024
 

ਕੈਨਡਾ

ਐਨਡੀਪੀ ਆਗੂ ਜਗਮੀਤ ਸਿੰਘ ਨੂੰ ਹਾਊਸ ਆਫ਼ ਕਾਮਨਜ਼ ਤੋਂ ਕੀਤਾ ਬਾਹਰ

June 18, 2020 11:34 PM

ਸਰੀ : ਐਨਡੀਪੀ ਆਗੂ ਜਗਮੀਤ ਸਿੰਘ ਵਲੋਂ ਬਲਾਕ ਕਿਊਬਿਕੁਆ ਦੇ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ, ਬਾਅਦ ਵਿਚ ਮਾਫ਼ੀ ਨਾ ਮੰਗਣ ਅਤੇ ਅਪਣੀ ਟਿਪਣੀ ਵਾਪਸ ਨਾ ਲੈਣ ਕਰ ਕੇ ਉਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਤੋਂ ਬਾਹਰ ਕਰ ਦਿਤਾ ਗਿਆ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਜਗਮੀਤ ਸਿੰਘ ਹਾਊਸ ਆਫ਼ ਕਾਮਨਜ਼ (House of Commons) ਵਿਚ ਇਹ ਮਤਾ ਲਿਆਉਣ ਲਈ ਸਰਬਸੰਮਤੀ ਚਾਹੁੰਦੇ ਸਨ ਕਿ ਆਰ.ਸੀ.ਐਮ.ਪੀ. (RCMP) ਵਿਚ ਨਸਲਵਾਦ ਦੇ ਮੁੱਦੇ ਨੂੰ ਹਾਊਸ ਮਾਨਤਾ ਦੇਵੇ। ਇਸ ਮਤੇ ਨੂੰ ਸਹਿਮਤੀ ਦੇਣ ਤੋਂ ਇਨਕਾਰ ਕਰਨ ’ਤੇ ਜਗਮੀਤ ਸਿੰਘ ਨੇ ਬਲਾਕ ਕਿਊਬਿਕੁਆ ਸੰਸਦ ਮੈਂਬਰ ਥੈਰੇਨ ਨੂੰ ਨਸਲਵਾਦੀ ਕਿਹਾ। ਬਾਅਦ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ ਵਿਰੁਧ ਆਵਾਜ਼ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਉਸ ਸਮੇਂ ਗੁੱਸੇ ਵਿਚ ਸਨ ਪਰ ਅਪਣੇ ਸਟੈਂਡ ’ਤੇ ਉਹ ਅਜੇ ਵੀ ਕਾਇਮ ਹਨ। ਬਹੁਤ ਹੀ ਭਾਵੁਕ ਨਜ਼ਰ ਆ ਰਹੇ ਜਗਮੀਤ ਸਿੰਘ ਇਸ ਗੱਲੋਂ ਉਦਾਸ ਸਨ ਕਿ ਅਸੀ ਨਸਲਵਾਦ ਵਿਰੁਧ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀ ਲੋਕਾਂ ਨੂੰ ਬਚਾਉਣ ਲਈ ਕੁੱਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾਂ ਕਿਵੇਂ ਕਰ ਸਕਦਾ ਹੈ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

Marc Miller considers removing 50 LMIA bonus points for PR due to fraud concerns

ਕੈਨੇਡਾ ਦੇ ਟੋਰਾਂਟੋ 'ਚ ਫਾਇਰਿੰਗ, 23 ਗ੍ਰਿਫਤਾਰ

Canada ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ

Canada : ਖਾਲਿਸਤਾਨੀ ਡੱਲਾ ਦਾ ਮੁਕੱਦਮਾ ਜਨਤਕ ਨਹੀਂ ਕੀਤਾ ਜਾਵੇਗਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ

ਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

खालिस्तानी अलगाववादियों की धमकी के चलते कनाडा के ब्रैम्पटन मंदिर में कार्यक्रम रद्द

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਨੂੰ ਰਿਹਾਅ ਕੀਤਾ

डोनाल्ड ट्रम्प की जीत के बाद अमेरिका से भागने वाले प्रवासियों के लिए कनाडा हाई अलर्ट पर

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

 
 
 
 
Subscribe