ਨਵੀਂ ਦਿੱਲੀ : ਭਾਰਤ ਵਿਚ ਕੋਵਿਡ-19 ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ੋ ਗਏ ਜਦਕਿ ਹੋਰ 380 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 9900 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 10667 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਦੁਆਰਾ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ 153178 ਲੋਕਾਂ ਦਾ ਇਲਾਜ ਚੱਲ ਰਾ ਹੈ ਅਤੇ ਹੁਣ ਤਕ ਮਰੀਜ਼ਾਂ ਦੇ ਠੀਕ ਹੋ ਣਦੀ ਦਰ 52.46 ਫ਼ੀ ਸਦੀ ਹੈ। ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਭਾਰਤ ਵਿਚ ਹੀ ਕੋਵਿਡ-19 ਦੇ ਸੱਭ ਤੋਂ ਜ਼ਿਆਦਾ ਮਾਮਲੇ ਹਨ। ਮੌਤਾਂ ਦੇ ਮਾਮਲੇ ਵਿਚ ਭਾਰਤ ਦਾ ਅਠਵਾਂ ਸਥਾਨ ਹੈ।
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 380 ਲੋਕਾਂ ਦੀ ਜਾਨ ਗਈ, ਉਨ੍ਹਾਂ ਵਿਚੋਂ 178 ਲੋਕ ਮਹਾਰਾਸ਼ਟਰ ਦੇ, 73 ਦਿੱਲੀ ਦੇ, 44 ਤਾਮਿਲਨਾਡੂ ਦੇ, 28 ਗੁਜਰਾਤ ਦੇ, 12 ਹਰਿਆਣਾ ਦੇ, 10 ਪਛਮੀ ਬੰਗਾਲ ਦੇ, ਨੌਂ ਰਾਜਸਥਾਨ ਅਤੇ ਛੇ ਮੱਧ ਪ੍ਰਦੇਸ਼ ਦੇ ਸਨ। ਕੋਰੋਨਾ ਵਾਇਰਸ ਨਾਲ ਹੁਣ ਤਕ ਕੁਲ 9900 ਲੋਕ ਜਾਨ ਗਵਾ ਚੁਕੇ ਹਨ। ਇਨ੍ਹਾਂ ਵਿਚ ਮਹਾਰਾਸ਼ਟਰ ਵਿਚ ਹੁਣ ਤਕ 4128 ਲੋਕਾਂ ਦੀ, ਗੁਜਰਾਤ ਵਿਚ 1505 ਲੋਕਾਂ ਦੀ ਅਤੇ ਦਿੱਲੀ ਵਿਚ 1400 ਲੋਕਾਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ। ਪਛਮੀ ਬੰਗਾਲ ਵਿਚ 485, ਮੱਧ ਪ੍ਰਦੇਸ਼ ਵਿਚ 465, ਤਾਮਿਲਨਾਡੂ ਵਿਚ 479 ਅਤੇ ਯੂਪੀ ਵਿਚ 399 ਲੋਕਾਂ ਦੀ ਮੌਤ ਹੋ ਗਈ।
ਰਾਜਸਥਾਨ ਵਿਚ 301, ਤੇਲੰਗਾਨਾ ਵਿਚ 187, ਹਰਿਆਦਾ ਵਿਚ 100, ਕਰਨਾਟਕ ਵਿਚ 89, ਆਂਧਰਾ ਪ੍ਰਦੇਸ਼ ਵਿਚ 88, ਪੰਜਾਬ ਵਿਚ 71, ਜੰਮੂ ਕਸ਼ਮੀਰ ਵਿਚ 62, ਬਿਹਾਰ ਵਿਚ 40, ਉਤਰਾਖੰਡ ਚਿ 24 ਅਤੇ ਕੇਰਲਾ ਵਿਚ 20 ਜਣਿਆਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ। ਉੜੀਸਾ ਵਿਚ ਹੁਣ ਤਕ 11, ਝਾਰਖੰਡ, ਛੱਤੀਸਗੜ੍ਹ, ਆਸਾਮ ਅਤੇ ਹਿਮਾਚਲ ਪ੍ਰਦੇਸ਼ ਵਿਚ ਅੱਠ ਅੱਠ ਜਣਿਆਂ ਦੀ ਮੌਤ ਹੋ ਚੁਕੀ ਹੈ। ਲਾਗ ਨਾਲ ਸੱਭ ਤੋਂ ਵੱਧ 1, 10, 744 ਮਾਮਲੇ ਮਹਾਰਾਸ਼ਟਰ ਵਿਚ ਹਨ। ਤਾਮਿਲਨਾਡੂ ਵਿਚ ਕੋਰੋਨਾ ਵਾਇਰਸ ਦੇ 46, 504, ਦਿੱਲੀ ਵਿਚ 42829, ਗੁਜਰਾਤ ਵਿਚ 24055, ਯੂਪੀ ਵਿਚ 13, 615, ਰਾਜਸਥਾਨ ਵਿਚ 12981, ਪਛਮੀ ਬੰਗਾਲ ਵਿਚ 11984 ਅਤੇ ਮੱਧ ਪ੍ਰਦੇਸ਼ ਵਿਚ 10935 ਮਾਮਲੇ ਸਾਹਮਣੇ ਆਏ ਹਨ।