ਲੁਧਿਆਣਾ : ਔਰਤ ਨੂੰ ਬੇਹੋਸ਼ ਕਰਨ ਮਗਰੋਂ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲਿਸ ਨੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਮੁਹੰਮਦ ਫੁਕਰਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮ ਅਜੇ ਫ਼ਰਾਰ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਹ ਬੇਹੱਦ ਗਰੀਬੀ ਦੇ ਹਾਲਾਤ 'ਚੋਂ ਗੁਜ਼ਰ ਰਹੀ ਹੈ। ਲੋਕਾਂ ਕੋਲੋਂ ਘਰੇਲੂ ਜ਼ਰੂਰਤ ਦੀਆਂ ਵਸਤੂਆਂ ਮੰਗ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਸੀ। ਘਰੇਲੂ ਸਾਮਾਨ ਲੈਣ ਲਈ ਉਹ ਗਰੇਵਾਲ ਕਾਲੋਨੀ ਵਿਚ ਪੈਂਦੇ ਗੋਦਾਮ ਵਿਚ ਮੁਹੰਮਦ ਫੁਰਕਾਨ ਕੋਲ ਆਈ। ਮੁਲਜ਼ਮ ਨੇ ਉਸ ਨੂੰ ਪਾਣੀ ਵਿਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਪਿਆ ਦਿੱਤੀ ਤੇ ਬੇਹੋਸ਼ ਕਰਨ ਮਗਰੋਂ ਜਿਸਮਾਨੀ ਸੋਸ਼ਣ ਕੀਤਾ। ਹੋਸ਼ ਵਿਚ ਆਉਣ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਔਰਤ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਟਿੱਬਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।