ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੀ ਖਬਰ ਨਾਲ ਪੂਰਾ ਦੇਸ਼ ਹੈਰਾਨ ਹੈ। ਉਨ੍ਹਾਂ ਦੇ ਕਰੀਬੀ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਇਸ ਦਾ ਹੁਣ ਤੱਕ ਯਕੀਨ ਨਹੀਂ ਕਰ ਪਾ ਰਹੇ ਕਿ ਸੁਸ਼ਾਂਤ ਨੇ ਆਤਮ ਹੱਤਿਆ ਕਰ ਲਈ ਹੈ।
ਉਨ੍ਹਾਂ ਦੇ ਪਿਤਾ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਨਾਲ ਸਦਮੇ 'ਚ ਹੈ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ।
ਹੁਣ ਜਦੋਂ ਉਹ ਸਾਡੇ ਵਿਚ ਨਹੀਂ ਰਹੇ, ਤਾਂ ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਖ਼ਬਰਾਂ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਡਿਪਰੈਂਸ਼ਨ ਵਿਚ ਸਨ। ਉਹ ਇਸ ਤਰ੍ਹਾਂ ਖੁਦਕੁਸ਼ੀ ਕਰ ਸਕਦਾ ਹੈ, ਇਸ ਬਾਰੇ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਸੁਸ਼ਾਂਤ ਦਾ ਜਨਮ 21 ਜਨਵਰੀ, 1986 ਨੂੰ ਬਿਹਾਰ ਦੇ ਛੋਟੇ ਜਿਹੇ ਪਿੰਡ ਮਲਡੀਹਾ 'ਚ ਹੋਇਆ ਸੀ।
ਇਸ ਛੋਟੇ ਜਿਹੇ ਪਿੰਡ ਤੋਂ ਨਿੱਕਲ ਕੇ ਬਾਲੀਵੁੱਡ ਦਾ ਸਫ਼ਰ ਕਰਨਾ ਸੁਸ਼ਾਂਤ ਲਈ ਵੱਡੀ ਕਾਮਯਾਬੀ ਸੀ। ਮੀਡੀਆ 'ਚ ਆ ਰਹੀਆਂ ਖ਼ਬਰਾਂ ਮੁਤਾਬਕ ਉਸ ਦੇ ਦੋਸਤ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੇ ਜਿਥੇ ਸੁਸ਼ਾਂਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਆਤਮ ਹੱਤਿਆ ਦੀ ਪੁਸ਼ਟੀ ਹੋਈ ਹੈ।
ਰਿਪੋਰਟ 'ਚ ਸਾਫ਼ ਹੋ ਚੁੱਕਾ ਹੈ ਕਿ ਸੁਸ਼ਾਂਤ ਨੇ ਆਤਮ ਹੱਤਿਆ ਕੀਤੀ ਹੈ। ਹਾਲਾਂਕਿ ਸੁਸ਼ਾਂਤ ਦੇ ਮਾਮੇ ਨੇ ਮੌਤ 'ਚ ਨਿਆਂਇਕ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਸੁਸ਼ਾਂਤ ਦੀ ਹੱਤਿਆ ਦਾ ਸ਼ੱਕ ਹੈ ਪਰ ਹੁਣ ਪੋਸਟਮਾਰਟਮ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਤਮ ਹੱਤਿਆ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਜ਼ਿੰਦਾਦਿਲ ਇਨਸਾਨ ਮੰਨੇ ਜਾਂਦੇ ਸਨ।