ਮਸ਼ਹੂਰ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਕਰ ਲਈ ਹੈ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ 'ਚ ਫਾਂਸੀ ਲੈ ਕੇ ਆਤਮ ਹੱਤਿਆ ਕੀਤੀ ਹੈ। ਦਰਅਸਲ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ ਵਿਚ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਜਾਂਚ ਲ਼ਈ ਉਹਨਾਂ ਦੇ ਘਰ ਪਹੁੰਚੀ ਹੈ। ਉਹਨਾਂ ਦੀ ਮੌਤ ਨੂੰ ਲੈ ਕੇ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਹੈ। ਹਾਲੇ ਤੱਕ ਉਨ੍ਹਾਂ ਦੇ ਇਸ ਫੈਸਲੇ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਕਿ ਆਖਿਰ ਉਨ੍ਹਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਫ਼ਿਲਮ ਉਦਯੋਗ ਦਾ ਪ੍ਰਸਿੱਧ ਅਦਾਕਾਰ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਨਾਂ ਦੇ ਸੀਰੀਅਲ 'ਚ ਕੰਮ ਕੀਤਾ ਸੀ ਪਰ ਪਛਾਣ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ 'ਪਵਿੱਤਰ ਰਿਸ਼ਤਾ' ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਦਾ ਸਫ਼ਰ ਸ਼ੁਰੂ ਕੀਤਾ ਸੀ।
ਆਖਰੀ ਦਿਨਾਂ ‘ਚ Sushant ਨੂੰ ਸਤਾ ਰਹੀ ਸੀ ਮਾਂ ਦੀ ਯਾਦ
ਮੀਡੀਆ ਰਿਪੋਰਟਾਂ ਮੁਤਾਬਕ ਸੁਸ਼ਾਂਤ ਰਾਜਪੂਤ ਦੇ ਨੌਕਰ ਨੇ ਪੁਲਿਸ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਅਜਿਹਾ ਕਦਮ ਡਿਪਰੈਸ਼ਨ ਦੇ ਚਲਦਿਆਂ ਚੁੱਕਿਆ ਹੈ। ਸੁਸ਼ਾਂਤ ਸਿੰਘ ਰਾਜਪੂਰ ਪਿਛਲੇ ਕੁਝ ਸਮੇਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸਨ, ਸੋਸ਼ਲ ਮੀਡੀਆ ‘ਤੇ ਉਹਨਾਂ ਦੀ ਆਖਰੀ ਪੋਸਟ ਅਪਣੀ ਮਾਂ ਦੇ ਨਾਂਅ ਹੈ। ਸੁਸ਼ਾਂਤ ਦੇ ਮਾਤਾ ਦਾ ਦੇਹਾਂਤ ਕਾਫੀ ਪਹਿਲਾਂ ਹੀ ਹੋ ਚੁੱਕਾ ਸੀ। ਉਸ ਸਮੇਂ ਉਹ 16 ਸਾਲ ਦੇ ਸਨ। ਉਹ ਅਪਣੀ ਮਾਂ ਦੇ ਬੇਹੱਦ ਕਰੀਬ ਸੀ। ਦੱਸ ਦਈਏ ਕਿ ਸੁਸ਼ਾਂਤ ਬਾਲੀਵੁੱਡ ਦੇ ਕਾਫੀ ਮਸ਼ਹੂਰ ਅਦਾਕਾਰ ਸੀ। ਉਹਨਾਂ ਦੇ ਅਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਅਦਾਕਾਰ ਦੇ ਤੌਰ ‘ਤੇ ਕੀਤੀ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ‘ਕਿਸ ਦੇਸ਼ ਮੈਂ ਹੈ ਮੇਰਾ ਦਿਨ’ ਨਾਂਅ ਦੇ ਸੀਰੀਅਲ ਵਿਚ ਕੰਮ ਕੀਤਾ ਸੀ।
ਉਹਨਾਂ ਨੇ ਅਪਣੀ ਫਿਲਮ ਐਮ ਐਸ ਧੋਨੀ ਵਿਚ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਲੈ ਕੇ ਉਹ ਕਾਫੀ ਚਰਚਾ ਵਿਚ ਰਹੇ। ਉਹਨਾਂ ਦੀ ਆਖਰੀ ਫਿਲਮ ਕੈਦਾਰਨਾਥ ਸੀ, ਜਿਸ ਵਿਚ ਉਹ ਸਾਰਾ ਅਲੀ ਖਾਨ ਦੇ ਨਾਲ ਦਿਖੇ ਸੀ।