Friday, November 22, 2024
 

ਪੰਜਾਬ

ਪੰਜਾਬ covid-19 ਅਪਡੇਟ (13 ਜੂਨ )

June 13, 2020 09:39 PM

ਅੰਮ੍ਰਿਤਸਰ 'ਚ ਚਾਰ  ਦੀ ਮੌਤ, 20 ਨਵੇਂ ਮਰੀਜ਼ ਆਏ

ਅੰਮ੍ਰਿਤਸਰ : ਅੰਮ੍ਰਿਤਸਰ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ ਸ਼ਹਿਰ ਵਿਚ 24 ਘੰਟਿਆਂ ਦੇ ਅੰਦਰ 4 ਮੌਤਾਂ ਹੋਣ ਅਤੇ 20 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਹੋਰ ਆਉਣ ਦੀ ਦੁਖਦਾਈ ਖ਼ਬਰ ਮਿਲੀ ਹੈ। ਚਾਰੇ ਮਰੀਜ਼ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਹਨ ਜਿਨ•ਾਂ ਵਿਚੋਂ ਤਿੰਨ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਦਕਿ ਇਕ 70 ਸਾਲਾ ਔਰਤ ਕਿਸੇ ਨਿਜੀ ਹਸਪਤਾਲ 'ਚ ਜ਼ੇਰੇ ਇਲਾਜ ਸੀ।

ਤਰਨ ਤਾਰਨ 'ਚ ਕੋਰੋਨਾ ਕਾਰਨ ASI ਦੀ ਮੌਤ

ਪੱਟੀ  : ਤਰਨ ਤਾਰਨ ਨਿਵਾਸੀ ਪੰਜਾਬ ਪੁਲਿਸ 'ਚ ਤੈਨਾਤ ਇਕ ASI ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਬੰਧਤ ਏ.ਐਸ.ਆਈ. SSP ਦਫ਼ਤਰ ਤਰਨ ਤਾਰਨ ਵਿਖੇ ਸਪੈਸ਼ਲ ਬਰਾਂਚ 'ਚ ਤੈਨਾਤ ਸੀ ਅਤੇ ਤਿੰਨ ਦਿਨ ਪਹਿਲਾਂ ਉਸ ਨੂੰ ਤਕਲੀਫ਼ ਹੋਣ 'ਤੇ ਪਰਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਸੀ ਜਿਸ ਦੀ ਬੀਤੀ ਰਾਤ ਮੌਤ ਹੋ ਗਈ ਜਦਕਿ ਉਸ ਦੇ ਸੈਂਪਲਾਂ ਦੀ ਜਾਂਚ ਦੀ ਰੀਪੋਰਟ ਸਨਿਚਰਵਾਰ ਨੂੰ ਸਵੇਰੇ ਪਾਜ਼ੇਟਿਵ ਪਾਈ ਗਈ ਹੈ। ਪੁਲਿਸ ਵਿਭਾਗੀ ਸੂਤਰਾਂ ਅਨੁਸਾਰ ਸਬੰਧਤ ਏ.ਐਸ.ਆਈ. ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਘੱਲੂਘਾਰੇ ਦੌਰਾਨ ਸਪੈਸ਼ਲ ਡਿਊਟੀ 'ਤੇ ਗਿਆ ਸੀ। ਮ੍ਰਿਤਕ ASI ਦਾ ਸਸਕਾਰ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਪਰਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਉਸ ਦੇ ਜੱਦੀ ਪਿੰਡ ਮੁਗਲਵਾਲਾ ਨਜ਼ਦੀਕ ਪੱਟੀ ਵਿਖੇ ਕੀਤਾ ਜਾਵੇਗਾ।

ਮੋਹਾਲੀ ਵਿਚ ਕੋਰੋਨਾ 11 ਨਵੇਂ ਮਰੀਜ਼ਾਂ ਦੀ ਪੁਸ਼ਟੀ

ਐਸ.ਏ.ਐਸ. ਨਗਰ  : ਜ਼ਿਲ•ਾ SAS.ਨਗਰ ਅਧੀਨ ਪੈਂਦੇ ਡੇਰਾਬਸੀ ਦੇ ਪਿੰਡ ਮੁਬਾਰਕਪੁਰ ਵਿਖੇ ਅੱਜ ਕੋਰੋਨਾ ਵਾਇਰਸ ਦੇ 8 ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਹਲਚਲ ਮਚ ਗਈ। ਪਾਜ਼ੇਟਿਵ ਆਏ ਅੱਠ ਮਰੀਜ਼ਾਂ ਵਿਚ ਪੰਜ ਬੱਚੇ ਸ਼ਾਮਲ ਹਨ। ਅੱਜ ਆਏ ਮਰੀਜ਼ਾਂ ਨੂੰ ਮਿਲਾ ਕੇ ਮੁਬਾਰਕਪੁਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਸਾਰੇ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਦਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਤੋਂ ਵਾਪਸ ਆਏ ਇਕ 42 ਸਾਲਾਂ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਦੇ ਸੰਪਰਕ ਵਿਚ ਆਏ 46 ਵਿਅਕਤੀਆਂ ਦੇ ਸੈਂਪਲ ਲਏ ਸਨ। ਜਿਨ•ਾਂ ਵਿਚੋਂ ਅੱਜ 8 ਜਣਿਆਂ ਦੀ ਰੀਪੋਰਟ ਪਾਜ਼ੇਟਿਵ ਆ ਗਈ ਹੈ। ਇਨ•ਾਂ ਵਿਚ ਚਾਰ ਸਾਲ, ਸੱਤ ਸਾਲ, ਅੱਠ ਸਾਲ, 12 ਸਾਲ ਅਤੇ 14 ਸਾਲ ਦੇ ਬੱਚਿਆਂ ਸਮੇਤ ਬਾਕੀ ਵੱਡੀ ਉਮਰ ਦੇ ਵਿਆਕਤੀ ਸ਼ਾਮਲ ਹਨ। ਪੁਲਿਸ ਨੇ ਪਿੰਡ ਦੇ ਪ੍ਰਭਾਵਤ ਖੇਤਰ ਨੂੰ ਪੂਰੀ ਤਰ•ਾਂ ਸੀਲ ਕਰ ਦਿਤਾ ਹੈ। ਦੇਰ ਸ਼ਾਮ ਮਿਲੀਆਂ ਰੀਪੋਰਟਾਂ ਮੁਤਾਬਕ ਮੋਹਾਲੀ ਜ਼ਿਲ•ੇ ਵਿਚ ਪੈਂਦੇ ਬਲਟਾਣਾ ਵਿਚ ਤਿੰਨ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ•ਾਂ ਵਿਚੋਂ ਦੋ ਕੇਸ ਡੇਰਾਬਸੀ ਦੇ ਪਾਜ਼ੇਟਿਵ ਕੇਸ ਦੇ ਸੰਪਰਕ ਵਿਚੋਂ ਹਨ ਅਤੇ ਇਕ ਕੇਸ ਚੰਡੀਗੜ• ਦੇ ਪਾਜ਼ੇਟਿਵ ਕੇਸ ਦੇ ਸੰਪਰਕ ਵਿਚੋਂ ਹੈ। ਜ਼ਿਲ•ੇ ਵਿਚ ਕੁਲ ਕੇਸਾਂ ਦੀ ਗਿਣਤੀ 160 ਹੋ ਗਈ ਹੈ। 40 ਕੇਸ ਐਕਟਿਵ ਹਨ ਜਦਕਿ 17 ਠੀਕ ਹੋ ਚੁੱਕੇ ਹਨ ਅਤੇ ਤਿੰਨ ਮੌਤਾਂ ਹੋ ਚੁਕੀਆਂ ਹਨ।

ਜਲੰਧਰ 'ਚ 6 ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ : ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਨਿਚਰਵਾਰ ਨੂੰ ਜਲੰਧਰ 'ਚੋਂ ਇਕੱਠੇ 6 ਕੇਸ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਹੁਣ ਜਲੰਧਰ ਜ਼ਿਲ•ੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 331 ਤਕ ਪਹੁੰਚ ਗਿਆ ਹੈ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ 26 ਸਾਲਾ ਲੜਕੀ ਅਤੇ 5 ਪੁਰਸ਼ ਸ਼ਾਮਲ ਹਨ। ਇਹ ਸਾਰੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ। ਅੱਜ ਦੇ ਸਾਰੇ ਪਾਜ਼ੇਟਿਵ ਕੇਸ ਲੰਮਾ ਪਿੰਡ, ਟੈਗੋਰ ਨਗਰ, ਬਸ਼ੀਰਪੁਰਾ, ਭਗਤ ਸਿੰਘ ਕਾਲੋਨੀ, ਗੋਪਾਲ ਨਗਰ, ਕੋਟ ਕਿਸ਼ਨ ਚੰਦ 'ਚੋਂ ਸਾਹਮਣੇ ਆਏ ਹਨ। ਇਥੇ ਦੱਸ ਦੇਈਏ ਕਿ ਜਲੰਧਰ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਜਿਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਸ਼ਹਿਰ ਵਾਸੀਆਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪਟਿਆਲਾ 'ਚ 6 ਕੋਰੋਨਾ ਪਾਜ਼ੇਟਿਵ ਮਾਮਲੇ ਆਏ

ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ 'ਚ ਡਿਊਟੀ ਕਰ ਰਹੀ ਸਟਾਫ਼ ਨਰਸ ਸਮੇਤ ਜ਼ਿਲ•ੇ ਨਾਲ ਸਬੰਧਿਤ 6 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਜ਼ਿਲ•ਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ।

ਪਠਾਨਕੋਟ 'ਚ4 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

ਪਠਾਨਕੋਟ : ਕੋਰੋਨਾ ਵਾਇਰਸ ਦੇ ਚਲਦਿਆਂ ਸਿਵਲ ਹਸਪਤਾਲ ਪਠਾਨਕੋਟ ਵਲੋਂ ਅੰਮ੍ਰਿਤਸਰ ਭੇਜੇ ਗਏ 295 ਸੈਂਪਲਾਂ 'ਚੋਂ 4 ਲੋਕਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ ਜਦਕਿ 291 ਲੋਕਾਂ ਦੀ ਰੀਪੋਰਟ ਨੈਗੇਟਿਵ ਪਾਈ ਗਈ ਹੈ। ਇਹ ਸਾਰੇ ਲੋਕ ਕੋਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ 'ਚ ਆਏ ਹੋਏ ਸਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਨੇ ਕੀਤੀ।

ਬਰਨਾਲਾ 'ਚ ਮਿਲੇ 2 ਹੋਰ ਕੋਰੋਨਾ ਪਾਜ਼ੇਟਿਵ

ਬਰਨਾਲਾ : ਜ਼ਿਲ•ਾ ਬਰਨਾਲਾ ਦੇ ਕਸਬਾ ਭਦੌੜ ਵਿਖੇ ਅੱਜ ਸਵਖਤੇ ਹੀ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬੀਤੇ ਦਿਨੀਂ ਦਿੱਲੀ ਤੋਂ ਆਏ ਵਿਅਕਤੀ ਦਾ ਟੈਸਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਉਸ ਦੇ ਦੋ ਪਰਵਾਰਕ ਮੈਂਬਰਾਂ ਦਾ ਟੈਸਟ ਵੀ ਕੋਰੋਨਾ ਪਾਜ਼ੇਟਿਵ ਆ ਗਿਆ। ਸੀ.ਐਚ.ਸੀ ਭਦੌੜ ਦੇ ਡਾ. ਸਤਵੰਤ ਸਿੰਘ ਬਾਵਾ ਨੇ ਦਸਿਆ ਕਿ ਦਿੱਲੀ ਤੋਂ ਆਏ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਜਦੋਂ ਉਸ ਦੇ ਸੰਪਰਕ 'ਚ ਆਏ 6 ਪਰਵਾਰਕ ਮੈਂਬਰਾਂ ਦਾ ਟੈਸਟ ਲਿਆ ਗਿਆ ਸੀ ਤਾਂ ਉਨ•ਾਂ ਦੀ ਅੱਜ ਆਈ ਰੀਪੋਰਟ 'ਚ ਉਕਤ ਪੀੜਤ ਵਿਅਕਤੀ ਦੀ ਮਾਮੀ ਅਤੇ ਚਾਚੀ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ ਜਿਨ•ਾਂ ਨੂੰ ਐਂਬੂਲੈਂਸ ਰਾਹੀਂ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਗਿਆ। ਇਸ ਸਮੇਂ ਸਿਹਤ ਕਰਮਚਾਰੀ ਬਲਜਿੰਦਰ ਸਿੰਘ ਅਤੇ ਏ.ਐਸ.ਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਫ਼ਗਵਾੜਾ 'ਚ ਆਇਆ ਇਕ ਕੋਰੋਨਾ ਪਾਜ਼ੇਟਿਵ

ਫ਼ਗਵਾੜਾ :  ਫ਼ਗਵਾੜਾ ਦੇ ਮੁਹੱਲਾ ਭਗਤਪੁਰਾ ਵਿਖੇ ਇਕ 38 ਸਾਲਾ ਵਿਅਕਤੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਕੇ 'ਚ ਭੈਅ ਦਾ ਮਾਹੌਲ ਬਣ ਗਿਆ। ਸਿਹਤ ਵਿਭਾਗ ਦੀ ਟੀਮ ਇਸ ਮਾਮਲੇ ਨੂੰ ਲੈ ਕੇ ਪੂਰੀ ਤਰਾਂ ਹਰਕਤ 'ਚ ਆ ਗਈ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।

ਮਾਛੀਵਾੜਾ 'ਚ ਵੀ ਦਿਤੀ ਕੋਰੋਨਾ ਨੇ ਦਸਤਕ

ਮਾਛੀਵਾੜਾ ਸਾਹਿਬ : ਕਈ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਮਾਛੀਵਾੜਾ ਇਲਾਕੇ ਵਿਚ ਫਿਰ ਕੋਰੋਨਾ ਦੀ ਦਸਤਕ ਨੇ ਸਹਿਮ ਪੈਦਾ ਕਰ ਦਿਤਾ। ਬਿਹਾਰ ਤੋਂ ਸਾਥੀਆਂ ਸਮੇਤ ਨਜ਼ਦੀਕੀ ਪਿੰਡ ਆਇਆ ਮਜ਼ਦੂਰ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਲੁਧਿਆਣਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਬਾਕੀ ਕਰੀਬ 34 ਹੋਰ ਮਜਦੂਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।

ਫ਼ਿਰੋਜ਼ਪੁਰ ਵਿਚ ਮਿਲਿਆ ਇਕ ਹੋਰ ਕੋਰੋਨਾ ਪਾਜ਼ੇਟਿਵ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਜ਼ਿਲ•ੇ ਵਿਚ ਇਕ ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਨਾਲ ਹੁਣ ਫ਼ਿਰੋਜ਼ਪੁਰ ਜ਼ਿਲ•ੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਤਕ ਪਹੁੰਚ ਗਈ ਹੈ। ਤਾਜ਼ਾ ਮਾਮਲਾ ਤਲਵੰਡੀ ਭਾਈ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਲਵੰਡੀ ਭਾਈ ਵਿਚ ਕੋਰੋਨਾ ਨੇ ਦਸਤਕ ਦੇ ਦਿਤੀ ਹੈ ਅਤੇ ਇਥੋਂ  ਦੇ ਅਜੀਤ ਨਗਰ ਦੀ ਵਸਨੀਕ ਇਕ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਿਸ ਦੀ ਸ਼ਨਾਖਤ 28 ਸਾਲਾ ਰਿੰਕੂ ਦੇਵੀ ਪਤਨੀ ਪੂਰਨ ਵਜੋਂ ਹੋਈ ਹੈ ਜੋ ਗਰਭਵਤੀ ਵੀ ਹੈ। ਰੀਪੋਰਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਮਹਿਲਾ ਨੂੰ ਫ਼ਿਰੋਜ਼ਪੁਰ ਸਿਵਲ ਹਸਪਤਾਲ ਵਿਚ ਕਰਵਾਇਆ ਗਿਆ ਹੈ।  

ਬਠਿੰਡਾ  ਵਿਚ ਇਕ ਹੋਰ ਆਇਆ ਪਾਜ਼ੇਟਿਵ

ਬਠਿੰਡਾ : ਬਠਿੰਡਾ ਜ਼ਿਲ•ੇ ਵਿਚ ਅੱਜ ਇਕ ਪਾਜ਼ੇਟਿਵ ਰੀਪੋਰਟ ਪ੍ਰਾਪਤ ਹੋਈ ਹੈ। ਪਾਜ਼ੇਟਿਵ ਵਿਅਕਤੀ ਅਹਿਮਦਾਬਾਦ ਤੋਂ ਪਰਤਿਆ ਸੀ ਅਤੇ ਘਰ ਵਿਚ ਇਕਾਂਤਵਾਸ ਵਿਚ ਸੀ। ਜ਼ਿਲ•ੇ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 3 ਰਹਿ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਸਿਆ ਕਿ ਜ਼ਿਲ•ੇ ਵਿਚ ਹੁਣ ਤਕ 60 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ।

ਬੇਲਾ 'ਚ 75 ਸਾਲਾ ਬਜ਼ੁਰਗ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ

ਬੇਲਾ : ਨਜ਼ਦੀਕੀ ਕਸਬਾ ਬੇਲਾ ਵਿਖੇ ਇਕ 75 ਸਾਲਾਂ ਦੇ ਬਜ਼ੁਰਗ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਕਾਰਨ ਕੋਰੋਨਾ ਪ੍ਰਭਾਵਤ ਕੇਸਾਂ ਦੀ ਗਿਣਤੀ 7 ਹੋ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਨੇ ਦਸਿਆ ਕਿ ਉਕਤ ਬਜ਼ੁਰਗ ਦਾ ਲੜਕਾ 5 ਜੂਨ ਨੂੰ ਦਿੱਲੀ ਤੋਂ ਅਪਣੇ ਘਰ ਬੇਲਾ ਵਿਖੇ ਆਇਆ ਸੀ, ਜਿਸ ਕਾਰਨ ਉਕਤ ਬਜ਼ੁਰਗ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਤੇ ਹੋ ਸਕਦਾ ਹੈ ਕਿ ਕੋਰੋਨਾ ਬਜ਼ੁਰਗ ਦੇ ਲੜਕੇ ਤੋਂ ਹੀ ਹੋਇਆ ਹੋਵੇ ਪਰ ਉਨ•ਾਂ ਦਾ ਲੜਕਾ ਵਾਪਸ ਦਿੱਲੀ ਚਲਾ ਗਿਆ ਹੈ। ਉਕਤ ਪੀੜਤ ਬਜ਼ੁਰਗ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿਤਾ ਗਿਆ ਹੈ। ਉਨ•ਾਂ ਦਸਿਆ ਕਿ ਬਜ਼ੁਰਗ ਦੇ ਚਾਰ ਹੋਰ ਮੈਂਬਰਾਂ ਦੇ ਸੈਂਪਲ ਲਏ ਗਏ ਹਨ, ਜਿਨ•ਾਂ ਨੂੰ ਜਾਂਚ ਲਈ ਭੇਜ ਦਿਤਾ ਗਿਆ ਹੈ। ਉਨ•ਾਂ ਦਸਿਆ ਕਿ ਜ਼ਿਲ•ੇ ਵਿਚ ਹੁਣ ਤਕ 6341 ਰੀਪੋਰਟਾਂ ਪ੍ਰਾਪਤ ਕੀਤੀਆਂ ਗਈਆਂ ਸਨ, ਜਿਨ•ਾਂ ਵਿਚੋਂ 5198 ਨੈਗੇਟਿਵ ਪਾਈਆਂ ਗਈਆਂ ਹਨ, ਇਨ•ਾਂ ਵਿਚੋਂ 70 ਜਾਣਿਆਂ ਨੂੰ ਕੋਰੋਨਾ ਤੋਂ ਮੁਕਤੀ ਪਾ ਕੇ ਘਰੋ-ਘਰੀ ਭੇਜ ਦਿਤਾ ਗਿਆ ਹੈ ਅਤੇ ਹੁਣ ਜ਼ਿਲ•ੇ ਅੰਦਰ ਕੁੱਲ 7 ਵਿਅਕਤੀ ਕਰੋਨਾ ਤੋਂ ਪੀੜਤ ਹਨ, ਜੋ ਕਿ ਜ਼ੇਰੇ ਇਲਾਜ ਹਨ।

 

Have something to say? Post your comment

 
 
 
 
 
Subscribe