Thursday, April 03, 2025
 

ਰਾਸ਼ਟਰੀ

ਛੱਤੀਸਗੜ੍ਹ ‘ਚ 18 ਨਕਸਲੀ ਢੇਰ, ਇਕ ਜਵਾਨ ਸ਼ਹੀਦ

March 20, 2025 07:45 PM

 

ਰਾਏਪੁਰ, 20 ਮਾਰਚ:
ਛੱਤੀਸਗੜ੍ਹ ਦੇ ਦਾਂਤੇਵਾੜਾ-ਬੀਜਾਪੁਰ ਸਰਹੱਦ ‘ਤੇ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਕਰਦਿਆਂ 18 ਨਕਸਲੀਆਂ ਨੂੰ ਮਾਰ ਮੁਕਾਇਆ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਥਾਪੜ ‘ਚ ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਦਾ ਇੱਕ ਜਵਾਨ ਸ਼ਹੀਦ ਹੋ ਗਿਆ

ਫੋਰਸ ਨੇ ਨਕਸਲੀਆਂ ਦੇ ਕੋਰ ਖੇਤਰ ਵਿੱਚ ਦਾਖਲ ਹੋ ਕੇ ਉਨ੍ਹਾਂ ਦੇ ਵੱਡੇ ਗੁਟਾਂ ਨੂੰ ਘੇਰ ਲਿਆ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁਣ ਵੀ ਜਾਰੀ ਹੈ। ਬਸਤਰ ਦੇ ਆਈ.ਜੀ. ਸੁੰਦਰਰਾਜ ਪੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਰਾਇਣਪੁਰ-ਦਾਂਤੇਵਾੜਾ ਸਰਹੱਦ ‘ਤੇ ਥੁਲਾਥੁਲੀ ਇਲਾਕੇ ‘ਚ ਆਈਈਡੀ ਧਮਾਕੇ ‘ਚ ਦੋ ਜਵਾਨ ਜ਼ਖਮੀ ਹੋਏ ਹਨ, ਪਰ ਉਹ ਖਤਰੇ ਤੋਂ ਬਾਹਰ ਹਨ।

ਇਸ ਇਲਾਕੇ ‘ਚ ਹਾਲਾਤ ਤਣਾਅਪੂਰਨ ਹਨ, ਅਤੇ ਸਰਚ ਓਪਰੇਸ਼ਨ ਹੁਣ ਵੀ ਜਾਰੀ ਹੈ

 

Have something to say? Post your comment

Subscribe