Thursday, April 03, 2025
 

ਰਾਸ਼ਟਰੀ

ਫੌਜ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 10 ਅਪ੍ਰੈਲ ਤੱਕ-ਜ਼ਿਲ੍ਹਾ ਰੁਜ਼ਗਾਰ ਅਫ਼ਸਰ

March 19, 2025 07:54 PM

ਫੌਜ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 10 ਅਪ੍ਰੈਲ ਤੱਕ-ਜ਼ਿਲ੍ਹਾ ਰੁਜ਼ਗਾਰ ਅਫ਼ਸਰ

ਅੰਮ੍ਰਿਤਸਰ 19 ਮਾਰਚ 2025--

ਭਾਰਤੀ ਫ਼ੌਜ ਵਲੋਂ ਅਗਨੀਵੀਰ ਦੀ ਭਰਤੀ ਲਈ ਕਾਮਨ ਐਂਟਰੈਂਸ ਪ੍ਰੀਖਿਆ (ਸੀ.ਈ.ਈ) 2025 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ,  ਟੈਕਨੀਕਲ,  ਅਸਿਸਟੈਂਟ,  ਟਰੇਡਮੈਨ,  ਜੇ.ਸੀ.ਓ. ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰੀਕ੍ਰਿਆ 10 ਅਪ੍ਰੈਲ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਪ੍ਰੀਖਿਆ ਜੂਨ 2025 ਵਿਚ ਲਈ ਜਾਵੇਗੀ ਅਤੇ ਦਰਸਾਈਆਂ ਅਸਾਮੀਆਂ ਲਈ ਯੋਗਤਾ ਅੱਠਵੀਂ,  ਦਸਵੀਂ ਤੇ ਬਾਰ੍ਹਵੀਂ ਪਾਸ ਹੈ। ਜਦੋਂ ਕਿ ਅਗਨੀਵੀਰ ਜਨਰਲ ਡਿਊਟੀ,  ਟੈਕਨੀਕਲ,  ਅਸਿਸਟੈਂਟ,  ਟਰੇਡਮੈਨ ਦੀ ਅਸਾਮੀ ਲਈ ਉਮਰ ਹੱਦ 17.5 ਸਾਲ ਤੋਂ 21 ਸਾਲ ਹੋਣੀ ਚਾਹੀਦੀ ਹੈ।ਆਰਮੀ ਭਰਤੀ ਦਫ਼ਤਰ ਅੰਮ੍ਰਿਤਸਰ ਦੇ ਅਫਸਰ ਕਰਨਲ ਚੇਤਨ ਪਾਂਡੇ ਨੇ ਕਿਹਾ ਕਿ ਅਗਨੀਵੀਰ  ਭਰਤੀ ਦੇ ਚਾਹਵਾਨ ਪ੍ਰਾਰਥੀ ਕੈਂਟ ਦਫਤਰ ਵਿੱਚ ਪਹੁੰਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ  ਭਾਰਤੀ ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਅਗਨੀਵੀਰ ਦੀ ਭਰਤੀ ਲਈ ਵਿਭਾਗ ਦੀ ਵੈੱਬਸਾਈਟ  https://joinindianarmy.nic.in/ 'ਤੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਮੁਕੇਸ਼ ਸਰੰਗਲ ਨੇ ਦੱਸਿਆ ਕਿ ਭਰਤੀ ਹੋਣ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ  ਰਾਣੀਕੇ, ਅੰਮ੍ਰਿਤਸਰ ਵਿਖੇ ਮੁਫ਼ਤ ਲਿਖਤੀ ਤੇ ਫਿਜ਼ੀਕਲ ਟੈੱਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਤੇ ਸਿੱਖਿਆਰਥੀਆਂ ਨੂੰ ਰਿਹਾਇਸ਼ ਤੇ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ ਅਤੇ ਟਰੇਨਿੰਗ ਲਈ ਕੋਈ ਵੀ ਫ਼ੀਸ ਚਾਰਜ ਨਹੀਂ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ , ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

 

Have something to say? Post your comment

Subscribe