Saturday, November 23, 2024
 

ਨਵੀ ਦਿੱਲੀ

ਜਾਮਾ ਮਸਜਿਦ 30 ਜੂਨ ਤਕ ਬੰਦ

June 11, 2020 10:38 PM

ਨਵੀਂ ਦਿੱਲੀ :  ਦਿੱਲੀ ਵਿਚ ਕੋਵਿਡ-19 ਤੋਂ ਪੈਦਾ ਗੰਭੀਰ ਹਾਲਾਤ ਨੂੰ ਵੇਖਦਿਆਂ ਇਤਿਹਾਸਕ ਜਾਮਾ ਮਸਜਿਦ ਵਿਚ 30 ਜੂਨ ਤਕ ਸਮੂਹਕ ਨਮਾਜ਼ ਅਦਾ ਨਹੀਂ ਕੀਤੀ ਜਾਵੇਗੀ। ਮਸਜਿਦ ਦੇ ਸ਼ਾਹੀ ਇਮਾਮ ਸਇਅਦ ਅਹਿਮਦ ਬੁਖ਼ਾਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ  ਆਮ ਲੋਕਾਂ ਅਤੇ ਇਸਲਾਮੀ ਵਿਦਵਾਨਾਂ ਦੀ ਸਲਾਹ 'ਤੇ ਇਹ ਫ਼ੈਸਲਾ ਕੀਤਾ ਗਿਆ ਹੈ।  ਸ਼ਾਹੀ ਇਮਾਮ ਦੇ ਸਕੱਤਰ ਅਮਾਨਤੁੱਲਾ ਖ਼ਾਨ ਦੀ ਮੰਗਵਾਰ ਦੇਰ ਰਾਤ ਇਸ ਮਾਰੂ ਬੀਮਾਰੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਸ਼ਾਹੀ ਇਮਾਮ ਨੇ ਕਿਹਾ, 'ਜੇ ਅਜਿਹੇ ਹਾਲਾਤ ਪੈਦਾ ਹੋ ਜਾਣ ਜਿਸ ਨਾਲ ਇਨਸਾਨ ਦੀ ਜਾਨ ਨੂੰ ਖ਼ਤਰਾ ਹੋਵੇ ਤਾਂ ਉਸ ਦੀ ਜਾਨ ਬਚਾਉਣਾ ਲਾਜ਼ਮੀ ਹੋ ਜਾਂਦਾ ਹੈ।' ਉਨ੍ਹਾਂ ਕਿਹਾ, 'ਬਹੁਤੇ ਲੋਕ ਇਸ ਗੱਲ ਨੂੰ ਮੰਨਦੇ ਹਨ ਕਿ ਇਨਸਾਨ ਦੀ ਜਾਨ ਬਚਾਉਣਾ ਸੱਭ ਤੋਂ ਵੱਡੀ ਜ਼ਿੰਮੇਵਾਰੀ ਹੈ। ਸ਼ਰੀਅਤ ਵਿਚ ਵੀ ਇਸ ਗੱਲ ਦੀ ਤਾਕੀਦ ਕੀਤੀ ਗਈ ਹੈ।' ਉਨ੍ਹਾਂ ਕਿਹਾ ਕਿ ਕੁੱਝ ਲੋਕ ਰੋਜ਼ਾਨਾ ਮਸਜਿਦ ਵਿਚ ਨਮਾਜ਼ ਪੜ੍ਹਨਗੇ ਜਦਕਿ ਬਾਕੀ ਨਮਾਜ਼ੀ ਘਰਾਂ ਵਿਚ ਹੀ ਨਮਾਜ਼ ਅਦਾ ਕਰਨਗੇ। ਅੱਠ ਜੂਨ ਨੂੰ ਦੋ ਮਹੀਨਿਆਂ ਮਗਰੋਂ ਜਾਮਾ ਮਸਜਿਦ ਖੁਲ੍ਹੀ ਸੀ। ਦਿੱਲੀ ਵਿਚ ਇਸ ਮਾਰੂ ਬੀਮਾਰੀ ਦੇ 32 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ ਅਤੇ 984 ਲੋਕਾਂ ਦੀ ਮੌਤ ਹੋ ਚੁਕੀ ਹੈ।

 

Have something to say? Post your comment

 
 
 
 
 
Subscribe