ਮੈਦੁਗੁਰੀ (ਨਾਈਜੀਰੀਆ) : ਅਤਿਵਾਦੀ ਸੰਗਠਨ ਬੋਕੋ ਹਰਾਮ ਦੇ ਸ਼ੱਕੀ ਮੈਂਬਰਾਂ ਨੇ ਨਾਈਜੀਰੀਆ ਦੇ ਉੱਤਰ-ਪੂਰਬੀ ਹਿੱਸੇ ਵਿਚ 69 ਲੋਕਾਂ ਦਾ ਕਤਲ ਕਰ ਦਿਤਾ।
ਸਥਾਨਕ ਵਸਨੀਕਾਂ ਨੇ ਦਸਿਆ ਕਿ ਹਮਲਾ ਕੁਝ ਹਫ਼ਤੇ ਪਹਿਲਾਂ ਇਸ ਹਮਲੇ ਦੇ ਵਿਰੋਧ ਕਾਰਨ ਬੋਰਨੋ ਸੂਬੇ ਦੇ ਗੁਬੀਓ ਖੇਤਰ ’ਚ ਫੁਡੋਮਾ ਕੋਲੋਮਿਆ ਪਿੰਡ ਵਿਚ ਮੰਗਲਵਾਰ ਨੂੰ ਹਮਲਾ ਕੀਤਾ ਗਿਆ ਸੀ। ਸਥਾਨਕ ਰਖਿਆ ਫੋਰਸ ਦੇ ਮੈਂਬਰ ਰਾਬੀਯੂ ਈਸਾ ਨੇ ਕਿਹਾ, “‘‘ਅਤਿਵਾਦੀ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਆਏ ਅਤੇ ਦੋ ਘੰਟਿਆਂ ਤਕ ਜ਼ਬਰਦਸਤ ਹਮਲਾ ਕੀਤਾ।’’
ਉਸਨੇ ਕਿਹਾ, “69 ਲਾਸ਼ਾਂ ਮਿਲੀਆਂ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਅਜੇ ਵੀ ਲਾਪਤਾ ਹਨ।’’
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ
ਸਥਾਨਕ ਰਖਿਆ ਸਮੂਹ ਦੇ ਨੇਤਾ ਮਲਮ ਬਨੂੰ ਨੇ ਦਸਿਆ ਕਿ ਹਮਲਾਵਰ ਬੁਧਵਾਰ ਸਵੇਰੇ ਵੀ ਇਕ ਚਰਵਾਹੇ ਨੂੰ ਮਾਰਨ ਲਈ ਆਏ ਸਨ ਜੋ ਹਮਲੇ ਵਿਚ ਬਚ ਗਿਆ ਸੀ।
ਅਤਿਵਾਦੀਆਂ ਨੇ ਭੱਜਣ ਤੋਂ ਪਹਿਲਾਂ ਪੂਰੇ ਪਿੰਡ ਨੂੰ ਅੱਗ ਲਗਾ ਦਿਤੀ। ਗੂਬੀਓ ਬੋਰਨੋ ਰਾਜ ਦੀ ਰਾਜਧਾਨੀ ਮੈਦੁਗੁੜੀ ਤੋਂ ਲਗਭਗ 100 ਕਿਲੋਮੀਟਰ ਉੱਤਰ ਪਛਮ ਵਿਚ ਸਥਿਤ ਹੈ। ਇਥੋਂ ਦੇ ਜ਼ਿਆਦਾਤਰ ਲੋਕ ਪਸ਼ੂ ਪਾਲਣ ਨਾਲ ਜੁੜੇ ਹੋਏ ਹਨ ਅਤੇ ਉਹ ਅਕਸਰ ਬੋਕੋ ਹਰਾਮ ਦੇ ਹਮਲੇ ਵਿਰੁਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।