ਟੋਰਾਂਟੋ : ਇਕ ਪਾਸੇ ਜ਼ਿਆਦਾ ਗਰਮੀ ਅਤੇ ਨਮੀ ਨਾਲ ਕੋਵਿਡ-19 ਦੀ ਇਨਫੈਕਸ਼ਨ ਦੀ ਰਫਤਾਰ ਘੱਟ ਹੋਣ ਦੀ ਗੱਲ ਆਖੀ ਜਾ ਰਹੀ ਹੈ, ਉਥੇ ਇਕ ਅਧਿਐਨ ਵਿਚ ਇਸ 'ਤੇ ਇਸ਼ਾਰਾ ਕੀਤਾ ਗਿਆ ਹੈ ਕਿ ਜ਼ਿਆਦਾ ਸਮੇਂ ਤੱਕ ਧੁੱਪ ਨਿਕਲੀ ਰਹਿਣ ਕਾਰਨ ਮਹਾਮਾਰੀ ਦੇ ਮਾਮਲੇ ਵੱਧਣ ਦੀ ਗੱਲ ਦੇਖੀ ਗਈ। ਮੈਗਜ਼ੀਨ 'ਜਿਓਗ੍ਰਾਫਿਕਲ ਐਨਾਲੈਸਿਸ' ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਧੁੱਪ ਨਿਕਲਣ ਨਾਲ ਲੋਕ ਵੱਡੀ ਗਿਣਤੀ ਵਿਚ ਬਾਹਰ ਨਿਕਲਣ ਲੱਗਦੇ ਹਨ ਅਤੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।
ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੀ ਅਗਵਾਈ ਵਿਚ ਹੋਏ ਅਧਿਐਨ ਵਿਚ ਖੋਜਕਾਰਾਂ ਨੇ ਇਸ ਬਾਰੇ ਵਿਚ ਵਿਆਪਕ ਵਿਗਿਆਨ ਬਹਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਵਿਚ ਬਦਲਾਅ ਨਾਲ ਖਾਸ ਕਰਕੇ ਗਰਮੀ ਦੇ ਮੌਸਮ ਨਾਲ ਕੋਵਿਡ-19 ਦੇ ਫੈਲਣ ਦੀ ਰਫਤਾਰ 'ਤੇ ਕੀ ਅਸਰ ਪੈਂਦਾ ਹੈ। ਖੋਜਕਾਰ ਦੱਸਦੇ ਹਨ ਕਿ ਇਨਫਲੂਐਨਜ਼ਾ ਅਤੇ ਸਾਰਸ ਜਿਹੇ ਵਾਇਰਸ ਰੋਗ ਘੱਟ ਤਾਪਮਾਨ ਅਤੇ ਨਮੀ ਵਿਚ ਪ੍ਰਫੁੱਲਤ ਹੁੰਦੇ ਹਨ, ਉਥੇ ਕੋਵਿਡ-19 ਫੈਲਾਉਣ ਵਾਲੇ ਵਾਇਰਸ ਸਾਰਸ-ਸੀ. ਓ. ਵੀ.-2 ਨੂੰ ਲੈ ਕੇ ਇਸ ਬਾਰੇ ਵਿਚ ਘੱਟ ਹੀ ਜਾਣਕਾਰੀ ਹੈ। ਉਨ੍ਹਾਂ ਆਖਿਆ ਕਿ ਅਰਥ ਵਿਵਸਥਾ ਨੂੰ ਮੁੜ ਤੋਂ ਖੋਲ੍ਹਣ ਦਾ ਬਹੁਤ ਦਬਾਅ ਹੈ ਅਤੇ ਕਈ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਗਰਮੀਆਂ ਦੇ ਮਹੀਨਿਆਂ ਵਿਚ ਇਹ ਸੁਰੱਖਿਅਤ ਹੋਵੇਗਾ। ਮੈਕਮਾਸਟਰ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਤੇ ਪ੍ਰਮੁੱਖ ਖੋਜਕਾਰ ਐਂਟੋਨੀਓ ਪਾਏਜ਼ ਨੇ ਆਖਿਆ ਕਿ ਅੰਸ਼ਕ ਰੂਪ ਨਾਲ ਆਵਾਜਾਈ ਪਾਬੰਦੀਆਂ 'ਤੇ ਨਿਰਭਰ ਕਰਦਾ ਹੈ ਕਿ ਮੌਸਮ ਵਿਚ ਬਦਲਾਅ ਨਾਲ ਸਾਰਸ-ਸੀ. ਓ. ਵੀ.-2 'ਤੇ ਕੀ ਪ੍ਰਭਾਵ ਪਵੇਗਾ।
ਦੁਨੀਆ ਭਰ ਵਿਚ ਹੁਣ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਏਜ਼ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਪੇਨ ਦੇ ਹੋਰਨਾਂ ਸੂਬਿਆਂ ਵਿਚ ਕੋਵਿਡ-19 ਫੈਲਣ ਵਿਚ ਜਲਵਾਯੂ ਸਬੰਧੀ ਕਾਰਕਾਂ ਦੀ ਭੂਮਿਕਾ ਦੀ ਜਾਂਚ ਕੀਤੀ। ਉਨ੍ਹਾਂ ਨੇ ਐਮਰਜੰਸੀ ਸਥਿਤੀ ਦੇ ਐਲਾਨ ਤੋਂ ਠੀਕ ਪਹਿਲਾਂ 30 ਦਿਨ ਦੀ ਮਿਆਦ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਅਤੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਦਾ ਵਿਸ਼ਲੇਸ਼ਣ ਕੀਤਾ। ਖੋਜਕਾਰਾਂ ਨੇ ਪਾਇਆ ਕੀ ਜ਼ਿਆਦਾ ਗਰਮੀ ਅਤੇ ਨਮੀ ਵਿਚ ਇਕ ਫੀਸਦੀ ਦਾ ਵਾਧਾ ਹੋਣ 'ਤੇ ਕੋਵਿਡ-19 ਦੇ ਮਾਮਲਿਆਂ ਵਿਚ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਜ਼ਿਆਦਾ ਤਾਪਮਾਨ ਕਾਰਨ ਵਾਇਰਸ ਦੀ ਸਮਰੱਥਾ ਘੱਟ ਹੋਣਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਧੁੱਪ ਦੀ ਸਥਿਤੀ ਵਿਚ ਓਲਟੀ ਹੀ ਗੱਲ ਦੇਖਣ ਵਿਚ ਆਈ। ਜ਼ਿਆਦਾ ਦੇਰ ਸੂਰਜ ਨਿਕਲਣ ਵਿਚ ਮਾਮਲੇ ਜ਼ਿਆਦਾ ਹੁੰਦੇ ਦੇਖੇ ਗਏ। ਖੋਜਕਾਰਾਂ ਦਾ ਅੰਦਾਜ਼ਾ ਹੈ ਕਿ ਇਸ ਕਾਰਨ ਮਨੁੱਖੀ ਵਿਵਹਾਰ ਨਾਲ ਜੁੜਿਆ ਹੋ ਸਕਦਾ ਹੈ ਕਿ ਧੁੱਖ ਖਿੜੀ ਹੋਣ ਨਾਲ ਲੋਕਾਂ ਦੇ ਲਾਕਡਾਊਨ ਦੇ ਨਿਯਮਾਂ ਨੂੰ ਤੋੜਦੇ ਹੋਏ ਬਾਹਰ ਨਿਕਲਣਾ ਹੋ ਸਕਦਾ ਹੈ।