ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੱਥੇਦਾਰ ਗਿ ਹਰਪ੍ਰੀਤ ਸਿੰਘ ਨੇ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਤਾਨ ਦੀ ਮੰਗ ਨੂੰ ਵਾਜਬ ਕਰਾਰ ਦਿੰਦਿਆਂ ਕਿਹਾ ਕਿ ਅੰਨਾ ਕੀ ਭਾਲੇ ਦੋ ਅੱਖੀਆਂ , ਜੇਕਰ ਸਾਨੂੰ ਖਾਲਸਤਾਨ ਮਿਲਦਾ ਹੈ ਤਾਂ ਉਹ ਖਿੱੜੇ ਮੱਥੇ ਪ੍ਰਵਾਨ ਕਰਨਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਖਾਲਸਤਾਨੀ ਮੰਗ ਦੀ ਹਿਮਾਇਤ ਕੀਤੀ। ਜੱਥੇਦਾਰ ਦੋਸ਼ ਲਾਇਆ ਕਿ ਭਾਰਤ ਸਰਕਾਰ ਦੀ 36 ਸਾਲ ਤੋ ਪੇਸ਼ਕਾਰੀ ਸਿੱਖ ਵਿਰੋਧੀ ਰਹੀ ਹੈ। ਉਨਾ ਪੰਜਾਬ ਸਰਕਾਰ ਤੇ ਜ਼ੋਰ ਦਿੱਤਾ ਕਿ ਉਹ 8 ਜੂਨ ਨੂੰ ਸੱਚਖੰਡ ਹਰਿਮੰਦਰ ਸਾਹਿਬ ਸਮੇਤ ਸਮੂਹ ਗੁਰੂਧਾਮ ਖੋਲਣ ਦਾ ਐਲਾਨ , ਭਾਰਤ ਸਰਕਾਰ ਵਾਂਗ ਕਰੇ। ਦੁਨੀਆ ਭਰ ਦਾ ਸਿੱਖ ਖਾਲਸਤਾਨੀ ਮੰਗ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਂਲਿਆਂ ਦੀ ਸੋਚ ਨਾਲ ਖੜਾ ਹੈ। ਘੱਲੂਘਾਰੇ ਸਬੰਧੀ ਪੈਨਲ ਵਿਦਵਾਨਾਂ ਦਾ ਬਣਾਉਣ ਲਈ ਉਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਇਹ ਵੱਖ ਵੱਖ ਭਾਸ਼ਾਵਾਂ ਵਿੱਚ ਛਪਵਾਇਆ ਤੇ ਵੰਡਿਆ ਜਾਵੇ ਤੇ ਇਸ ਵਿਚ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਅਤੇ ਅਕਾਲ ਤਖਤ ਸਾਹਿਬ ਨੂੰ ਤੋਪਾਂ ਨਾਲ ਉਡਾਉਣ , ਬੋਦੋਸ਼ੇ ਸਿੱਖਾਂ ਦੀਆਂ ਸ਼ਹਾਦਤਾਂ ਦਾ ਵਰਨਣ ਵਿਸਥਾਰ ਨਾਲ ਕੀਤਾ ਜਾਵੇ। ਉਨਾ ਸਪੱਸ਼ਟ ਕੀਤਾ ਕਿ ਖਾਲਸਤਾਨੀ ਨਾਅਰੇ ਗਲਤ ਨਹੀ ਹਨ। ਜੱਥੇਦਾਰ ਮੁਤਾਬਕ ਸਾਕਾ ਜੂਨ 84 ਦੀ ਭਰਪਾਈ ਨਹੀ ਹੋ ਸਕਦੀ ਪਰ ਰਹਿੰਦੀ ਦੁਨੀਆਂ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ , ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਸਮੇਤ ਸ਼ਮੂਹ ਸ਼ਹੀਦਾਂ ਨੂੰ ਯਾਦ ਰੱਖਿਆ ਜਾਵੇਗਾ।ਇਹ ਫੌਜੀ ਹਮਲਾ ਸਿੱਖ ਮਾਨਸਿਕਤਾ ਤੇਆਕਰਮਨ ਸੀ।ਉਨਾ ਸਮੂਹ ਅਕਾਲੀ ਦਲਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਲਈ ਜ਼ੋਰ ਦਿਤਾ।ਉਨਾ ਪੁਲਸ ਰੋਕਾਂ ਦੀ ਵਿਰੋਧਤਾ ਕੀਤੀ ਜੋ ਸਿੱਖ ਸੰਗਤ ਨੂੰ ਮੱਥਾ ਟੇਕਣ ਨਹੀਂ ਆਉਣ ਦਿੰਦੀ। ਸਿੱਖ ਸੰਗਤ ਖੁਲੇ ਦਰਸ਼ਨ ਦਿਦਾਰ ਚਾਹੁੰਦੀਆਂ ਹਨ। ਪੁਲਸ ਵੱਲੋਂ ਚਲਾਨ ਕੱਟਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਸਰਕਾਰ ਸ਼ਰਾਬ ਦੀ ਵਿਕਰੀ ਕਰਕੇ ਘਾਟਾ ਪੂਰਾ ਕਰਨਾ ਚਾਹੁੰਦੀ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂਘਰ ਖੋਲਣ ਲਈ ਸਰਕਾਰ ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰੋਨਾ ਬਿਮਾਰੀ ਸਬੰਧੀ ਦੂਰੀ ਬਣਾ ਕੇ ਰੱਖੀ ਜਾਵੇਗੀ। ਸੱਚਖੰਡ ਸ਼੍ਰੀ ਹਰਿਮੰਦਰ ਕੰਪਲੈਕਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਹਰਿਗੌਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ 36ਵਾਂ ਘੱਲੂਘਾਰਾ ਦਿਵਸ ਮਨਾਇਆ ਗਿਆ। ਕਰੋਨਾ ਦਾ ਘਾਤਕ ਬਿਮਾਰੀ , ਲਾਕਡਾਊਨ ਅਤੇ ਪੁਲਿਸ ਰੋਕਾਂ ਕਾਰਨ ਸੰਗਤਾਂ ਦੀ ਆਮਦ ਬੇਹੱਦ ਘੱਟ ਰਹੀ। ਪੰਥਕ ਸੰਗਠਨਾਂ ਦੇ ਆਗੂਆਂ ਨੂੰ ਪੁਲਿਸ ਵੱਲੋ ਰੋਕਣ ਤੇ ਜੋੜਾ ਘਰ ਨਜ਼ਦੀਕ ਤਿੱਖੀਆਂ ਝੜਪਾਂ ਤੇ ਧੱਕਾ ਮੁੱਕੀ ਪੁਲਸ ਨਾਲ ਹੋਈ। ਇਸ ਦੌਰਾਨ ਪੰਥਕ ਆਗੂਆਂ ਦੇ ਕਾਰਕੁੰਨਾਂ ਵੱਲੋ ਜੰਮ ਕੇ ਖਾਲਸਤਾਨ ਜਿੰਦਬਾਦ ਦੇ ਨਾਅਰੇ ਲਾਉਣ ਕਾਰਨ ਮਾਹੌਲ ਤਣਾਅ ਭਰਿਆ ਬਣ ਗਿਆ। ਪਰ ਮਾਨ ਦਲ ਦੇ ਆਗੂ ਜਸਕਰਨ ਸਿੰਘ ਕਾਹਨਸਿੰਘ ਵਾਲਾ, ਹਰਬੀਰ ਸਿੰਘ ਸੰਧੂ, ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ, ਯੂਨਾਈਟਿੰਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ , ਭਾਈ ਬਲਵੰਤ ਸਿੰਘ ਗੋਪਾਲਾ, ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ , ਰਣਜੀਤ ਸਿੰਘ ਦਮਦਮੀ ਟਕਸਾਲ, ਸਰਬੱਤ ਖਾਲਸਾ ਦੇ ਮੁਤਵਾਜੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਭਾਈ ਜਰਨੈਲ ਸਿੰਘ ਸਖੀਰਾ ਆਦਿ ਆਗੂ ਆਪਣੇ ਹਮਾਇਤੀਆਂ ਨਾਲ ਅਕਾਲ ਤਖਤ ਪੁੱਜਣ ਤੇ ਸਫਲ ਰਹੇ । ਇਸ ਮੌਕੇ ਧਿਆਨ ਸਿੰਘ ਮੰਡ ਨੇ ਅਕਾਲ ਤਖਤ ਸਾਹਿਬ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੁਲਿਸ ਰੋਕਾਂ ਨੇ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਅਸੀ ਆਪਣੇ ਗੁਰੂਧਾਮਾਂ ਤੇ ਮੱਥਾ ਟੇਕਣ ਵੀ ਨਹੀ ਜਾ ਸਕਦੇ। ਉਨਾ ਦੋਸ਼ ਲਾਇਆ ਕਿ ਹਾਲੇ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਨਹੀ ਗਿਆ। ਬੰਦੀ ਸਿੰਘ ਅਦਾਲਤੀ ਸਜਾਵਾਂ ਕੱਟਣ ਦੇ ਬਾਵਜੂਦ ਵੀ ਜੇਲਾਂ ਅੰਦਰ ਬੰਦ ਹਨ, ਪਰ ਉਨਾ ਦੀ ਰਿਹਾਈ ਨਹੀ ਹੋ ਰਹੀ । ਸਰਕਾਰ ਨੇ ਸਿੱਖਾਂ ਨੂੰ ਜਲਾਵਤਨੀ ਬਣਾ ਦਿਤਾ ਹੈ।