Friday, November 22, 2024
 

ਪੰਜਾਬ

ਸਰਕਾਰੀ ਬਸਾਂ 'ਚ ਔਰਤਾਂ ਦਾ ਅੱਧਾ ਕਿਰਾਇਆ ਮੁਆਫ਼ੀ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਤਿਆਰੀਆਂ ਸ਼ੁਰੂ

June 04, 2020 10:00 PM

ਪਟਿਆਲਾ : ਕੈਪਟਨ ਹਕੂਮਤ ਵਲੋਂ ਵਿਧਾਨ ਸਭਾ ਦੇ ਬਜ਼ਟ ਸੈਸ਼ਨ 'ਚ ਸਰਕਾਰੀ ਬਸਾਂ 'ਚ ਔਰਤਾਂ ਦਾ ਅੱਧਾ ਕਿਰਾਇਆ ਮੁਆਫ਼ ਕਰਨ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਸੂਬੇ ਦੇ ਟ੍ਰਾਂਸਪੋਰਟ ਵਿਭਾਗ ਵਲੋਂ ਇਸ ਸਬੰਧੀ ਫ਼ਾਈਲ ਤਿਆਰ ਕਰ ਲਈ ਗਈ ਹੈ ਤੇ ਜਲਦ ਹੀ ਨੋਟੀਫ਼ੀਕੇਸ਼ਨ ਜਾਰੀ ਹੋਣ ਦੀ ਸੰਭਾਵਨਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰੀ ਬਸਾਂ ਵਿਚ ਔਰਤ ਸਵਾਰੀਆਂ ਦੀ ਗਿਣਤੀ ਵਧਣ ਦਾ ਅਨੁਮਾਨ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਕੱਲੀ PRTC ਵਿਚ ਪ੍ਰਤੀ ਮਹੀਨਾ ਢਾਈ ਲੱਖ ਸਵਾਰੀਆਂ ਵਿਚੋਂ ਔਰਤਾਂ ਦੀ ਗਿਣਤੀ 90 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਕ ਔਰਤਾਂ ਦੇ ਅੱਧਾ ਕਿਰਾਇਆ ਹੋਣ ਕਾਰਨ ਪੀਆਰਟੀਸੀ (PRTC & Punjab Roadways) ਤੇ ਪੰਜਾਬ ਰੋਡਵੇਜ਼ ਨੂੰ ਹੋਣ ਵਾਲੇ ਆਰਥਕ ਨੁਕਸਾਨ ਦੀ ਭਰਪਾਈ ਸੂਬੇ ਦਾ ਸਮਾਜਕ ਸੁਰੱਖਿਆ ਤੇ ਮਹਿਲਾ ਵਿਭਾਗ ਕਰੇਗਾ। PRTC ਦੇ ਕੁੱਝ ਕਾਮੇ ਸਰਕਾਰ ਦੇ ਇਸ ਫ਼ੈਸਲੇ ਨੂੰ ਡੁਬਦੇ ਨੂੰ ਤਿਨਕੇ ਦੇ ਸਹਾਰੇ ਦੇ ਰੂਪ ਵਿਚ ਦੇਖ ਰਹੇ ਹਨ, ਉਥੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਹਿਲਾਂ ਹੀ ਕਰੋੜਾਂ ਦੇ ਬਕਾਇਆ ਲੈਣ ਲਈ ਤਰਲੇ ਮਾਰ ਰਹੀ ਇਹ ਸਰਕਾਰੀ ਟ੍ਰਾਂਸਪੋਰਟ ਨੂੰ ਸਰਕਾਰ ਦੇ ਇਸ ਫ਼ੈਸਲੇ ਨਾਲ ਹੋਰ ਵੀ ਨੁਕਸਾਨ ਝੱਲਣਾ ਪਵੇਗਾ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਪੁਲਿਸ, ਵਿਦਿਆਰਥੀ ਤੇ ਬਜ਼ੁਰਗਾਂ ਸਹਿਤ ਅੱਧੀ ਦਰਜਨ ਦੇ ਕਰੀਬ ਹੋਰ ਵਰਗਾਂ ਨੂੰ ਪੰਜਾਬ ਸਰਕਾਰ ਵਲੋਂ PRTC ਤੇ ਪੰਜਾਬ ਰੋਡਵੇਜ਼ ਵਿਚ ਰਿਆਇਤੀ ਸਫ਼ਰ ਕਰਵਾਇਆ ਜਾ ਰਿਹਾ ਹੈ।

ਕਰੀਬ 16 ਕਰੋੜ ਰੁਪਏ ਇਕੱਲੀਆਂ ਔਰਤਾਂ ਦੇ ਸਫ਼ਰ ਤੋਂ ਹੁੰਦੇ ਸਨ ਇਕੱਠੇ 

ਪਰ ਸਮੇਂ ਸਿਰ ਅਦਾਇਗੀ ਨਾ ਕਰਨ ਦੇ ਚਲਦੇ ਪੀਆਰਟੀਸੀ (PRTC) ਨੂੰ ਸਮੇਂ ਸਿਰ ਤਨਖ਼ਾਹਾਂ ਤੇ ਪੈਨਸ਼ਨਾਂ ਦੇਣ ਤੋਂ ਵੀ ਔਖਾ ਹੋਣਾ ਪੈ ਰਿਹਾ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਪੀਆਰਟੀਸੀ ਦੀ ਇਨ੍ਹਾਂ ਰਿਆਇਤੀ ਪਾਸਾਂ ਦੀ ਬਣਦੀ 190 ਕਰੋੜ ਰੁਪਏ ਦੀ ਅਦਾਇਗੀ ਸਰਕਾਰ ਵੱਲ ਖੜੀ ਹੈ ਜਦੋਂਕਿ ਪਿਛਲੀ ਬਾਦਲ ਸਰਕਾਰ ਦੁਆਰਾ ਜਨਤਾ ਨੂੰ ਖ਼ੁਸ਼ ਕਰਨ ਲਈ ਕਰਵਾਏ ਸੰਗਤ ਦਰਸ਼ਨਾਂ ਸਹਿਤ ਮੌਜੂਦਾ ਕੈਪਟਨ ਹਕੂਮਤ ਦੇ ਵਿਸ਼ੇਸ਼ ਗੇੜਿਆਂ ਦਾ 9 ਕਰੋੜ ਰੁਪਇਆ ਅਲੱਗ ਤੋਂ ਸਰਕਾਰ ਵਲ ਬਕਾਇਆ ਪਿਆ ਹੈ। ਮਿਲੀ ਸੂਚਨਾ ਮੁਤਾਬਕ  covid-19 ਮਹਾਂਮਾਰੀ ਤੋਂ ਪਹਿਲਾਂ ਪੀਆਰਟੀਸੀ ਨੂੰ ਰੋਜ਼ਾਨਾ ਦੀ ਔਸਤ ਸਵਾ ਕਰੋੜ ਰੁਪਇਆ ਕਮਾਈ ਸੀ, ਜਿਹੜੀ ਮਹੀਨਾਵਾਰ 40 ਕਰੋੜ ਰੁਪਏ ਦੇ ਕਰੀਬ ਬਣਦੀ ਸੀ।

ਕਾਰਪੋਰੇਸ਼ਨ ਦੇ ਮਾਹਰਾਂ ਮੁਤਾਬਕ ਇਸ ਵਿਚੋਂ ਕਰੀਬ 16 ਕਰੋੜ ਰੁਪਏ ਇਕੱਲੀਆਂ ਔਰਤਾਂ ਦੇ ਸਫ਼ਰ ਤੋਂ ਇਕੱਠੇ ਹੁੰਦੇ ਸਨ। ਇਨ੍ਹਾਂ ਮਾਹਰਾਂ ਦਾ ਤਰਕ ਹੈ ਕਿ ਜੇਕਰ ਔਰਤਾਂ ਨੂੰ ਸਰਕਾਰ ਵਲੋਂ ਅੱਧਾ ਕਿਰਾਇਆ ਕਰਨ ਦਾ ਨੋਟੀਫ਼ੀਕੇਸ਼ਨ (notification) ਜਾਰੀ ਹੋ ਜਾਂਦਾ ਹੈ ਤਾਂ ਬੇਸ਼ੱਕ ਇਸ ਦੇ ਨਾਲ ਔਰਤਾਂ ਦੀ ਸਰਕਾਰੀ ਬਸਾਂ ਵਲ ਖਿੱਚ ਵਧੇਗੀ ਅਤੇ ਪੀਆਰਟੀਸੀ ਨੂੰ ਆਰਥਕ ਰੂਪ 'ਚ ਔਰਤਾਂ ਤੋਂ ਮਹੀਨੇ ਦੀ ਕਮਾਈ ਵਧ ਕੇ 20 ਕਰੋੜ ਦੇ ਕਰੀਬ ਹੋ ਜਾਵੇਗੀ, ਪ੍ਰੰਤੂ ਸਰਕਾਰ ਵਲੋਂ ਤੁਰਤ ਰਾਸ਼ੀ ਨਾ ਮਿਲਣ ਕਾਰਨ ਯਕਦਮ 10 ਕਰੋੜ ਦਾ ਘਾਟਾ ਸਹਿਣਾ ਪਏਗਾ। ਗੌਰਤਲਬ ਹੈ ਕਿ ਜਿਥੇ ਪੀਆਰਟੀਸੀ (PRTC) ਨੂੰ ਮਹੀਨਾਵਰ ਔਸਤ 40 ਕਰੋੜ ਕਮਾਈ ਹੁੰਦੀ ਸੀ, ਉਥੇ ਇਸ ਦਾ ਔਸਤਨ ਖ਼ਰਚਾ ਪ੍ਰਤੀ ਮਹੀਨਾ 45 ਕਰੋੜ ਰੁਪਏ ਹੁੰਦਾ ਸੀ। ਜਿਸ ਵਿਚ 15 ਕਰੋੜ ਦੇ ਕਰੀਬ ਇਕੱਲਾ ਡੀਜ਼ਲ ਖ਼ਰਚਾ ਤੇ 17 ਕਰੋੜ ਦੇ ਕਰੀਬ ਪੈਨਸ਼ਨਾਂ ਤੇ ਤਨਖ਼ਾਹਾਂ ਦੇ ਰੂਪ ਵਿਚ ਦੇਣੇ ਪੈਂਦੇ ਹਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe