Thursday, April 03, 2025
 

ਚੰਡੀਗੜ੍ਹ / ਮੋਹਾਲੀ

MLA ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਮੋਹਾਲੀ ਦਾ ਅਹਿਮ ਮੁੱਦਾ

February 24, 2025 09:24 PM

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਮੋਹਾਲੀ ਦਾ ਅਹਿਮ ਮੁੱਦਾ

-ਫੇਜ਼-1 ਤੇ 7 ਦੀ ਖੋਖਾ ਮਾਰਕੀਟ ਵਾਲਿਆਂ ਨੂੰ ਪੱਕੇ ਬੂਥ ਅਲਾਟ ਕਰਨ ਦੀ ਕੀਤੀ ਵਕਾਲਤ

-ਖੋਖਾ ਮਾਰਕੀਟ ਵਾਲਿਆਂ ਲਈ ਪੱਕੇ ਬੂਥ ਬਣਾ ਕੇ ਗਮਾਡਾ ਕਮਾ ਸਕਦੈ ਰੈਵੇਨਿਊ : ਕੁਲਵੰਤ ਸਿੰਘ

-19 ਸਾਲਾਂ 'ਚ ਵੀ ਗਮਾਡਾ ਨੇ 350 ਖੋਖੇ ਵਾਲਿਆਂ ਲਈ ਪੱਕੇ ਬੂਥ ਨਹੀਂ ਬਣਾਏ

ਐਸ.ਏ.ਐਸ ਨਗਰ, ਮੋਹਾਲੀ, 24 ਫਰਵਰੀ ()- ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਪਹਿਲੇ ਦਿਨ ਐਸ.ਏ.ਐਸ ਨਗਰ, ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਫੇਜ਼-1 ਅਤੇ ਫੇਜ਼-7 ਦੀ ਖੋਖਾ ਮਾਰਕੀਟ ਵਾਲਿਆਂ ਨੂੰ ਪੱਕੇ ਬੂਥ ਅਲਾਟ ਕਰਨ ਦਾ ਮੁੱਦਾ ਚੁੱਕਿਆ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਖੋਖਿਆਂ ਵਾਲਿਆਂ ਨੂੰ ਕਰੀਬ 5 ਤੋਂ 8 ਫੁੱਟ ਦੀ ਜਗ੍ਹਾ 'ਤੇ ਪੱਕੇ ਬੂਥ ਬਣਾ ਕੇ ਦਿੱਤੀ ਜਾਂਦੀ ਹੈ। ਉਹਨਾਂ ਵਿਧਾਨ ਸਭਾ ‘ਚ ਸਵਾਲ ਪੁੱਛਿਆ ਕਿ ਗਮਾਡਾ ਨੂੰ ਹੋਂਦ 'ਚ ਆਇਆ ਨੂੰ 19 ਸਾਲ ਹੋ ਗਏ, 350 ਖੋਖੇ ਵਾਲਿਆਂ ਲਈ ਪੱਕੇ ਬੂਥ ਬਣਾਉਣ ਲਈ 19 ਸਾਲ ਬੀਤ ਗਏ ਅਤੇ ਹੋਰ ਕਿੰਨਾ ਸਮਾਂ ਲੱਗੇਗਾ ? ਇਸ ਬਾਬਤ ਜਵਾਬ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਸੰਬੰਧੀ ਕਮੇਟੀ ਬਣਾਈ ਗਈ ਹੈ।

ਸ. ਕੁਲਵੰਤ ਸਿੰਘ ਨੇ ਇਸ ਸੰਬੰਧੀ ਕਮੇਟੀ ਬਣਾਉਣ 'ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕੀਤਾ ਅਤੇ ਵਿਧਾਨ ਸਭਾ ‘ਚ ਸਵਾਲ ਪੁੱਛਿਆ ਕਿ ਇਹ ਕਮੇਟੀ ਕਦੋਂ ਬਣੀ, ਕਦੋਂ ਕੰਮ ਸ਼ੁਰੂ ਹੋਵੇਗਾ ਅਤੇ ਕਮੇਟੀ ਇਸ ਕਾਰਜ ਸੰਬੰਧੀ ਕਦੋਂ ਆਪਣੀ ਰਿਪੋਰਟ ਦੇਵੇਗੀ ? ਇਸ ਸੰਬੰਧੀ ਕੋਈ ਜਿਕਰ ਨਹੀਂ ਕੀਤਾ ਗਿਆ।

ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ 'ਤੇ ਮੇਰੇ ਵੱਲੋਂ ਸੰਬੰਧਿਤ ਵਿਭਾਗ ਨੂੰ 15 ਮਈ 2022 ਨੂੰ ਪਹਿਲੀ ਚਿੱਠੀ ਭੇਜੀ ਗਈ ਸੀ, ਇਸ ਤੋਂ ਬਾਅਦ 6 ਹੋਰ ਚਿੱਠੀਆਂ ਭੇਜੀਆਂ ਗਈਆਂ ਪਰ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂਨੂੰ ਲੱਗਦਾ ਹੈ ਕਿ ਵਿਭਾਗ ਵੱਲੋਂ ਕੋਈ ਜਵਾਬ ਦੇਣ ਦਾ ਰਿਵਾਜ ਨਹੀਂ ਰਿਹਾ ਜਾਂ ਫਿਰ ਰਿਵਾਜ ਹੀ ਨਹੀਂ ਸੀ। ਇਸ 'ਤੇ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜਵਾਬ ਦਿਵਾਉਣ ਦਾ ਭਰੋਸਾ ਦਿੱਤਾ।

ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇੱਥੇ 350 ਦੀ ਜਗ੍ਹਾ 700 ਦੇ ਕਰੀਬ ਪੱਕੇ ਬੂਥ ਬਣਾਏ ਜਾਣੇ ਹਨ, ਉਨ੍ਹਾਂ ਕਿਹਾ ਕਿ 40 ਤੋਂ 50 ਸਾਲ ਪਹਿਲਾਂ ਜਿਨ੍ਹਾਂ ਨੇ ਮੋਹਾਲੀ ਸ਼ਹਿਰ ਵਸਾਇਆ ਉਨ੍ਹਾਂ ਲਈ ਪੱਕੇ ਬੂਥ ਬਣਾ ਕੇ ਗਮਾਡਾ ਰੈਵੇਨਿਊ ਕਮਾ ਸਕਦਾ ਹੈ। ਇੱਥੇ ਬਹੁਤ ਕੀਮਤੀ ਜਗ੍ਹਾ ਹੈ, ਜਿਸ 'ਤੇ 300 ਤੋਂ 400 ਪੱਕੇ ਬੂਥ ਹੋਰ ਬਣਾਏ ਜਾ ਸਕਦੇ ਹਨ, ਇਹ ਖੋਖਾ ਮਾਰਕੀਟ ਵਾਲੇ ਵੀ ਪੈਸੇ ਦੇਣ ਲਈ ਤਿਆਰ ਹਨ।

ਵਿਧਾਇਕ ਸ. ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਬਣਾਈ ਕਮੇਟੀ ਆਉਣ ਵਾਲੇ 5 ਤੋਂ 7 ਮਹੀਨਿਆਂ 'ਚ ਨਤੀਜਿਆਂ ਬਾਰੇ ਜਾਣੂ ਕਰਵਾ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਇਸ ਕੰਮ 'ਤੇ ਲੱਗੀ ਹੋਈ ਹੈ।

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਸਕੂਲਾਂ ਦੇ ਸਮੇਂ ਦਾ ਐਲਾਨ

AG ਦੀ ਨਿਯੁਕਤੀ ਦੇ ਹੀ ਪੰਜਾਬ ਸਰਕਾਰ ਨੇ ਲਗਾਏ 215 ਨਵੇਂ ਲਾਅ ਅਫ਼ਸਰ

चण्डीगढ़ में घोड़ों के खुरों की देखभाल करने और नाल लगाने के लिए विशेषज्ञ फर्रियर ने प्रशिक्षण सत्र आयोजित किया

Chandigarh : 3 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ

20000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਆਡਿਟ ਇੰਸਪੈਕਟਰ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਨੇ ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਨੂੰ ਯਕੀਨੀ ਬਣਾਉਣ ਲਈ ਵਿੱਢੀ ਸਾਂਝੀ ਨਿਰੀਖਣ ਮੁਹਿੰਮ

Mohali : तीन साल की बच्ची से दुष्कर्म

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਸਫਾਈ ਸੇਵਕਾਂ ਦੀ ਘੱਟੋ-ਘੱਟ ਉਜਰਤ 'ਚ ਵਾਧਾ ਕਰਨ ਦਾ ਮੁੱਦਾ ਚੁੱਕਿਆ

ਪੰਜਾਬ ਸਰਕਾਰ ਵੱਲੋਂ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਤਰੱਕੀ

ਏ.ਡੀ.ਜੀ.ਪੀ. ਐਸ.ਐਸ. ਸ੍ਰੀਵਾਸਤਵ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਤਰਫੋਂ 5ਵੀਂ ਓ.ਐਸ.ਸੀ.ਸੀ. ਮੀਟਿੰਗ ਦੀ ਕੀਤੀ ਪ੍ਰਧਾਨਗੀ

 
 
 
 
Subscribe