Friday, November 22, 2024
 

ਹੋਰ ਦੇਸ਼

ਦਖਣੀ ਅਫ਼ਰੀਕਾ 'ਚ ਜਾਂਚ ਕਿੱਟ ਦੀ ਕਮੀ ਕਾਰਣ ਤਕਰੀਬਨ 1 ਲੱਖ ਨਮੂਨਿਆਂ ਦੇ ਨਤੀਜੇ ਲਟਕੇ

May 30, 2020 09:24 AM

ਜੋਹਾਨਿਸਬਰਗ : ਦਖਣੀ ਅਫ਼ਰੀਕਾ ਨੇ ਕਿਹਾ ਹੈ ਕਿ ਜਾਂਚ ਕਿੱਟ ਦੀ ਕਮੀ ਹੋਣ ਕਾਰਣ ਦੇਸ਼ ਵਿਚ covid-19 ਦੇ ਤਕਰੀਬਨ 1 ਲੱਖ ਨਮੂਨਿਆਂ ਦਾ ਪ੍ਰੀਖਣ ਕੀਤਾ ਜਾਣਾ ਬਾਕੀ ਹੈ। ਸਿਹਤ ਮੰਤਰਾਲਾ ਨੇ ਵੀਰਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਬੀਤੇ ਸੋਮਵਾਰ ਤਕ 96, 480 ਨਤੀਜੇ ਲਟਕੇ ਹੋਣ ਦੀ ਗੱਲ ਕਹੀ।

ਮੰਤਰਾਲਾ ਨੇ ਕਿਹਾ ਕਿ ਇਹ ਚੁਣੌਤੀ ਗਲੋਬਲ ਪੱਧਰ 'ਤੇ ਜਾਂਚ ਕਿੱਟ ਦੀ ਸੀਮਿਤ ਉਪਲੱਬਧਤਾ ਦੇ ਕਾਰਣ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਵਿਚ ਦਾਖਲ ਮਰੀਜ਼ਾਂ ਤੇ ਸਿਹਤ ਕਰਮਚਾਰੀਆਂ ਦੇ ਨਮੂਨਿਆਂ ਦੀ ਜਾਂਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹੋਰ ਅਫਰੀਕੀ ਦੇਸ਼ਾਂ ਦੇ ਮੁਕਾਬਲੇ ਦੱਖਣੀ ਅਫਰੀਕਾ ਵਿਚ ਸਭ ਤੋਂ ਵਧੇਰੇ ਗਿਣਤੀ ਵਿਚ covid-19 ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। 
ਇਸ ਦੇਸ਼ ਵਿਚ ਹੁਣ ਤੱਕ 6, 55, 000 ਪ੍ਰੀਖਣ ਕੀਤੇ ਜਾ ਚੁੱਕੇ ਹਨ ਤੇ ਇਸ ਮਹਾਦੀਪ ਵਿਚ ਸਭ ਤੋਂ ਵਧੇਰੇ ਦੱਖਣੀ ਅਫਰੀਕਾ ਵਿਚ 27, 403 ਕੋਰੋਨਾ ਵਾਇਰਸ ਇਨਫੈਕਸ਼ਨ (coronavirus infection) ਦੇ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ ਕਿ ਹਾਲ ਹੀ ਵਿਚ ਰਾਸ਼ਟਰੀ ਸਿਹਤ ਪ੍ਰਯੋਗਸ਼ਾਲਾ ਸੇਵਾ ਦੇ ਇਕ ਕਰਮਚਾਰੀ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ।

 

Have something to say? Post your comment

 
 
 
 
 
Subscribe