Sunday, April 06, 2025
 
BREAKING NEWS

ਨਵੀ ਦਿੱਲੀ

ਦੁਨੀਆਂ ਦੀ ਸੱਭ ਤੋਂ ਵੱਡੀ ਕੋਰੋਨਾ ਟੈਸਟਿੰਗ ਲੈਬ ਭਾਰਤ 'ਚ ਬਣੇਗੀ

May 30, 2020 09:02 AM

ਨਵੀਂ ਦਿੱਲੀ : ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ) ਦੇ ਸਾਬਕਾ ਵਿਦਿਆਰਥੀ ਨੇ ਕੋਰੋਨਾ ਮਹਾਮਾਰੀ ਦੇ ਪੀੜਤਾਂ ਦੀ ਜਾਂਚ ਲਈ ਦੁਨੀਆਂ ਦੀ ਸੱਭ ਤੋਂ ਵੱਡੀ ਟੈਸਟਿੰਗ ਲੈਬ ਬਣਾਉਣ ਦਾ ਫ਼ੈਸਲਾ ਕੀਤਾ ਹੈ।

ਆਈ.ਟੀ.ਆਈ ਐਲੂਮਨੀ ਕੌਂਸਲ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਮੁੰਬਈ 'ਚ ਕੋਰੋਨਾ ਦੀ ਜਾਂਚ ਲਈ ਇਕ ਮੈਗਾ ਲੈਬ ਬਣਾਉਣਗੇ, ਜਿਸ ਰਾਹੀਂ ਹਰ ਮਹੀਨੇ ਕਰੋੜਾਂ ਲੋਕਾਂ ਦਾ ਟੈਸਟ ਹੋਵੇਗਾ। ਕੌਂਸਲ ਦੇ ਪ੍ਰਧਾਨ ਰਵੀਸ਼ਰਮਾ ਨੇ ਦਸਿਆ ਹੈ ਕਿ ਦੁਨੀਆਂ 'ਚ ਕੋਰੋਨਾ ਦਾ ਟੀਕਾ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਪਰ ਕੌਂਸਲ ਦੇ ਵਾਇਰਸ ਵਿਗਿਆਨੀਆਂ ਅਤੇ ਮਾਹਰਾਂ ਨਾਲ ਸੰਪਰਕ ਕਰ ਕੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਮੁੰਬਈ 'ਚ ਇਕ ਵਿਸ਼ਾਲ ਲੈਬ ਬਣਾਈ ਜਾਵੇ।
ਇਸ ਦੇ ਲਈ ਗਲੋਬਲੀ ਪਾਰਟਨਰਾਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੱਦਾ ਦਿਤਾ ਜਾ ਰਿਹਾ ਹੈ। ਆਈ.ਆਈ.ਟੀ ਦੇ ਲਗਭਗ 1 ਹਜ਼ਾਰ ਸਾਬਕਾ ਵਿਦਿਆਰਥੀ ਦੁਨੀਆਂ ਭਰ 'ਚ ਅਪਣੇ ਪੱਧਰ 'ਤੇ ਯਤਨ ਕਰ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਨ। ਇਸ ਲੈਬ 'ਚ ਰੋਬੋਟ ਤਕਨਾਲੋਜੀ ਦੀ ਵੀ ਵਰਤੋਂ ਹੋਵੇਗੀ। ਇਸ ਲੈਬ 'ਚ ਆਉਣ ਵਾਲੇ ਸਮੇਂ ਦੌਰਾਨ 10 ਕਰੋੜ ਲੋਕਾਂ ਦਾ ਹਰ ਮਹੀਨੇ ਟੈਸਟ ਦੀ ਸਹੂਲਤ ਵਿਕਸਿਤ ਹੋਵੇਗੀ।

 

Have something to say? Post your comment

Subscribe