ਇਟਾਵਾ : ਹਾਈਵੇ ਤੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੁੱਧਵਾਰ ਤੜਕਸਾਰ ਬਕੇਵਰ ਨਜ਼ਦੀਕ ਨੈਸ਼ਨਲ ਹਾਈਵੇ (natinal highway) ਤੇ ਵੱਡਾ ਹਾਦਸਾ ਵਾਪਰਿਆ, ਟਰੱਕ ਦੀ ਬਲੈਰੋ ਨਾਲ ਟੱਕਰ ਦੌਰਾਨ ਮਾਂ ਅਤੇ ਦੋ ਬੇਟੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਦੱਸ ਦਈਏ ਕਿ ਬਲੈਰੋ ਸਵਾਰ ਆਪਣੀ ਧੀ ਦੇ ਵਿਆਹ ਲਈ ਛੱਤੀਸਗੜ੍ਹ ਤੋਂ ਕਾਸਗੰਜ ਜਾ ਰਹੇ ਸਨ। ਮੂਲ ਰੂਪ ਵਿੱਚ ਕਾਸਗੰਜ ਦੇ ਧਰਨਾ ਨਿਨਾਵਾ ਪਿੰਡ ਦੇ ਰਹਿਣ ਵਾਲੇ ਰਾਜਾਰਾਮ ਰਾਜਪੂਤ ਛੱਤੀਸਗੜ੍ਹ ਦੇ ਰਾਜਪਾਦ ਵਿਚ ਪਰਿਵਾਰ ਸਮੇਤ ਰਹਿੰਦੇ ਹਨ ਅਤੇ ਕਪੜਿਆਂ ਦੀ ਫੇਰੀ ਲਾਉਣ ਦਾ ਕੰਮ ਕਰਦੇ ਹਨ। ਤਾਲਾਬੰਦੀ ਦੌਰਾਨ ਉਹ ਪਰਿਵਾਰ ਸਮੇਤ ਰਾਜਨਾਦ ਵਿੱਚ ਹੀ ਸਨ ਜ਼ਿਕਰਯੋਗ ਹੈ ਕਿ 12 ਜੂਨ ਨੂੰ ਉਨ੍ਹਾਂ ਦੀ ਧੀ ਆਰਤੀ ਦਾ ਵਿਆਹ ਹੈ। ਰਾਜਾਰਾਮ ਪਰਿਵਾਰ ਸਮੇਤ ਬਲੈਰੋ (Bolero) ਗੱਡੀ ਵਿਚ ਕਾਸਗੰਜ ਆਪਣੇ ਪਿੰਡ ਲਈ ਰਵਾਨਾ ਹੋਏ ਸਨ। ਬੁੱਧਵਾਰ ਅੰਮ੍ਰਿਤ ਵੇਲੇ ਸਵਾ ਤਿੰਨ ਵਜੇ ਬਕੇਵਰ ਥਾਣੇ ਅਧੀਨ ਨੈਸ਼ਨਲ ਹਾਈਵੇ ਤੇ ਬਲੈਰੋ ਅਚਾਨਕ ਕਾਬੂ ਤੋਂ ਬਾਹਰ ਹੋ ਕੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿਚ ਬਲੈਰੋ ਸਵਾਰ ਰਾਜਾਰਾਮ ਦੀ 45 ਸਾਲਾ ਪਤਨੀ ਰੇਖਾ ਪੁੱਤਰ ਪੰਕਜ (18) ਅਤੇ ਬੰਟੀ (13) ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਰਾਜਾਰਾਮ ਦੋ ਧੀਆਂ ਅਤੇ ਡਰਾਈਵਰ ਸਮੇਤ ਪੰਜ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਰਾਹਗੀਰਾਂ ਨੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਮੁਖੀ ਬਚਨ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਹਾਦਸਾ ਬਹੁਤ ਭਿਆਨਕ ਸੀ। ਕਰੇਨ ਦੀ ਮਦਦ ਨਾਲ ਬਲੈਰੋ ਨੂੰ ਹਾਈਵੇ ਤੋਂ ਪਾਸੇ ਕੀਤਾ ਗਿਆ। ਪੁਲਿਸ ਅਨੁਸਾਰ ਰਾਜਾ ਰਾਮ ਪੱਚੀ ਸਾਲਾਂ ਤੋਂ ਛੱਤੀਸਗੜ੍ਹ ਵਿਚ ਹੀ ਕਾਰੋਬਾਰ ਕਰ ਰਿਹਾ ਹੈ ਅਤੇ ਧੀ ਦੇ ਵਿਆਹ ਲਈ ਪਿੰਡ ਜਾ ਰਿਹਾ ਸੀ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬਲੈਰੋ ਦੀ ਬ੍ਰੇਕ ਫੇਲ ਹੋਣ ਕਾਰਨ ਹਾਦਸਾ ਵਾਪਰਿਆ ਹੈ।