Friday, January 10, 2025
 
BREAKING NEWS
ਹਸ਼ ਮਨੀ ਮਾਮਲੇ 'ਚ ਦੋਸ਼ੀ ਪਾਏ ਗਏ ਡੋਨਾਲਡ ਟਰੰਪ, ਕਿਵੇਂ ਚੁੱਕਣਗੇ ਰਾਸ਼ਟਰਪਤੀ ਅਹੁਦੇ ਦੀ ਸਹੁੰ?Ashwani Chawla becomes President of Punjab Vidhan Sabha Press Gallery Committeeਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੁਖੀPunjab Power Minister Harbhajan Singh ETO Unveils 2025 Calendars of PSPCL and PSTCLਅਕਾਲੀ ਦਲ ਨੇ ਸੁਖਬੀਰ ਬਾਦਲ ਦਾ ਅਸਤੀਫ਼ਾ ਕੀਤਾ ਮਨਜ਼ੂਰਕੀ ਤੁਸੀਂ ਕਾਲੀ ਗਾਜਰ ਦਾ ਹਲਵਾ ਖਾਧਾ ਹੈ? ਲਾਲ ਗਾਜਰ ਨਾਲੋਂ 10 ਗੁਣਾ ਜ਼ਿਆਦਾ ਫਾਇਦੇਮੰਦਯੂਕਰੇਨ ਵਿਰੁਧ ਇਕੱਠੇ ਹੋਏ ਕਿੰਮ ਜੋਗ ਅਤੇ ਪੁਤਿਨ: ਅਮਰੀਕਾ-ਜਾਪਾਨ ਕਿਉਂ ਚਿੰਤਤ ਹੈ?ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਮਨਜਿੰਦਰ ਸਿੰਘ ਉੱਤੇ ਇੱਕ ਸਾਲ ਲਈ ਕਮਿਸ਼ਨ ਵਿੱਚ ਅਰਜ਼ੀ ਦਾਖਲ ਕਰਨ ਤੇ ਲਗਾਈ ਰੋਕPUNJAB GOVERNOR RELEASES PICTORIAL CALENDAR "HERITAGE MONUMENTS OF PUNJAB - LANDMARKS OF HISTORIC LEGACY" - DEDICATED TO STATE OF PUNJABਸਕੂਲਾਂ 'ਚ ਬੰਬ ਦੀ ਧਮਕੀ ਦੇ ਕੇ ਪੂਰੀ ਦਿੱਲੀ ਨੂੰ ਡਰਾਉਣ ਵਾਲਾ ਵਿਅਕਤੀ ਫੜਿਆ ਗਿਆ

ਪੰਜਾਬ

ਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੁਖੀ

January 10, 2025 07:53 PM

ਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੁਖੀ

ਅਮਿਤ ਪਾਂਡੇ ਨੂੰ ਮੀਤ ਪ੍ਰਧਾਨ ਤੇ ਦੀਪਕ ਸ਼ਰਮਾ ਨੂੰ ਚੁਣਿਆ ਸਕੱਤਰ

ਚੰਡੀਗੜ੍ਹ, 10 ਜਨਵਰੀ 

 
 ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੀਆਂ ਸਲਾਨਾ ਚੋਣਾਂ ਵਿੱਚ ਸ਼੍ਰੀ ਅਸ਼ਵਨੀ ਚਾਵਲਾ ਨੂੰ ਪ੍ਰੈਸ ਗੈਲਰੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਚੋਣਾਂ ਦੌਰਾਨ ਸਮੂਹ ਪੱਤਰਕਾਰ ਮੈਂਬਰਾਂ ਨੇ ਸ਼੍ਰੀ ਅਸ਼ਵਨੀ ਚਾਵਲਾ (ਸੱਚ ਕਹੂੰ) ਦੇ ਨਾਂ 'ਤੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸ਼੍ਰੀ ਅਸ਼ਵਨੀ ਚਾਵਲਾ ਨੂੰ ਸਰਬਸੰਮਤੀ ਨਾਲ ਪ੍ਰੈਸ ਗੈਲਰੀ ਕਮੇਟੀ 2025 ਦਾ ਪ੍ਰਧਾਨ ਐਲਾਨਿਆ ਗਿਆ।

ਇਸ ਤੋਂ ਬਾਅਦ ਪ੍ਰੈਸ ਗੈਲਰੀ ਕਮੇਟੀ ਦੇ ਉਪ ਪ੍ਰਧਾਨ ਦੀ ਚੋਣ ਲਈ ਸ਼੍ਰੀ ਅਮਿਤ ਪਾਂਡੇ ਅਤੇ ਜਨਰਲ ਸਕੱਤਰ ਵਜੋਂ ਸ਼੍ਰੀ ਦੀਪਕ ਸ਼ਰਮਾ ਦੇ ਨਾਂ ਪੇਸ਼ ਕੀਤੇ ਗਏ ਜਿਸ ਦੌਰਾਨ ਮੈਂਬਰਾਂ ਨੇ ਇਸ ਚੋਣ ਵਿੱਚ ਸ਼੍ਰੀ ਅਮਿਤ ਪਾਂਡੇ ਅਤੇ ਸ੍ਰੀ ਦੀਪਕ ਸ਼ਰਮਾ ਨੂੰ ਵੀ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਕਿਉਂਕਿ ਇਨ੍ਹਾਂ ਦੋਵਾਂ ਅਹੁਦਿਆਂ ਲਈ ਦੋਵਾਂ ਉਮੀਦਵਾਰਾਂ ਦੇ ਸਾਹਮਣੇ ਹੋਰ ਕੋਈ ਵੀ ਮੈਂਬਰ ਚੋਣ ਲੜਨ ਲਈ ਅੱਗੇ ਨਹੀਂ ਆਇਆ। ਪ੍ਰੈਸ ਗੈਲਰੀ ਕਮੇਟੀ ਦੇ ਪੱਤਰਕਾਰ ਮੈਂਬਰਾਂ ਦੀ ਹਾਜ਼ਰੀ ਵਿੱਚ ਇਨ੍ਹਾਂ ਦੋਵਾਂ ਅਹੁਦਿਆਂ ’ਤੇ ਅਮਿਤ ਪਾਂਡੇ ਨੂੰ ਉਪ ਪ੍ਰਧਾਨ ਅਤੇ ਦੀਪਕ ਸ਼ਰਮਾ ਨੂੰ ਸਕੱਤਰ ਜਨਰਲ ਲਈ ਸਰਬਸੰਮਤੀ ਨਾਲ ਐਲਾਨਿਆ ਗਿਆ।

ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਪੱਤਰਕਾਰਾਂ ਨੂੰ ਦਰਪੇਸ਼ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਸਹੂਲਤ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਸਲਾਹ ਦਿੰਦੀ ਹੈ। ਪੱਤਰਕਾਰਾਂ ਦੀ ਸਹੂਲਤ ਲਈ ਫੈਸਲੇ ਪ੍ਰੈਸ ਗੈਲਰੀ ਕਮੇਟੀ ਦੁਆਰਾ ਦਿੱਤੀ ਸਲਾਹ 'ਤੇ ਵਿਧਾਨ ਸਭਾ ਦੇ ਸਪੀਕਰ ਦੁਆਰਾ ਲਏ ਜਾਂਦੇ ਹਨ।
 

Have something to say? Post your comment

Subscribe