Thursday, January 09, 2025
 

ਰਾਸ਼ਟਰੀ

ਚੋਣ ਜ਼ਾਬਤਾ : ਦਿੱਲੀ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ 'ਤੇ ਹੋਵੇਗੀ ਪਾਬੰਦੀ

January 07, 2025 09:22 PM

ਦਿੱਲੀ ਵਿਧਾਨ ਸਭਾ ਚੋਣਾਂ 2025: ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਮੰਗਲਵਾਰ ਨੂੰ ਰਾਜਧਾਨੀ ਵਿੱਚ ਵਿਧਾਨ ਸਭਾ ਚੋਣਾਂ ਦੀ ਮਿਤੀ ਦਾ ਐਲਾਨ ਕੀਤਾ। ਚੋਣਾਂ ਦਾ ਐਲਾਨ ਹੁੰਦੇ ਹੀ ਦਿੱਲੀ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ। ਚੋਣਾਂ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਪਾਬੰਦੀਆਂ ਲਾਗੂ ਰਹਿਣਗੀਆਂ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ 'ਤੇ ਹੋਵੇਗੀ ਪਾਬੰਦੀ?

ਜਿਵੇਂ ਹੀ ਕਿਸੇ ਵੀ ਰਾਜ ਵਿੱਚ ਚੋਣ ਤਰੀਕ ਦਾ ਐਲਾਨ ਹੁੰਦਾ ਹੈ, ਚੋਣ ਜ਼ਾਬਤੇ ਦੀਆਂ ਪਾਬੰਦੀਆਂ ਲਾਗੂ ਹੋ ਜਾਂਦੀਆਂ ਹਨ। ਦਿੱਲੀ ਵਿੱਚ ਵੀ ਅੱਜ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣਾਂ ਨਿਰਪੱਖ ਅਤੇ ਆਜ਼ਾਦ ਹੋਣੀਆਂ ਚਾਹੀਦੀਆਂ ਹਨ, ਇਸ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੈ। ਜੇਕਰ ਕੋਈ ਸਿਆਸੀ ਪਾਰਟੀ ਜਾਂ ਆਗੂ ਆਦਰਸ਼ ਚੋਣ ਜ਼ਾਬਤੇ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ ਤਾਂ ਚੋਣ ਕਮਿਸ਼ਨ ਉਸ ਵਿਰੁੱਧ ਕਾਰਵਾਈ ਕਰਦਾ ਹੈ।

ਸਰਕਾਰ ਦੀਆਂ ਨਵੀਆਂ ਸਕੀਮਾਂ 'ਤੇ ਪਾਬੰਦੀ
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਨਵੀਂ ਸਰਕਾਰੀ ਯੋਜਨਾ ਜਾਂ ਐਲਾਨ ਨਹੀਂ ਕੀਤੇ ਜਾ ਸਕਦੇ ਹਨ। ਨਾਲ ਹੀ, ਸਰਕਾਰ ਕਿਸੇ ਵੀ ਪ੍ਰੋਜੈਕਟ ਦਾ ਨੀਂਹ ਪੱਥਰ ਜਾਂ ਉਦਘਾਟਨ ਨਹੀਂ ਕਰ ਸਕਦੀ। ਚੋਣਾਂ ਦੌਰਾਨ ਜੇਕਰ ਕੋਈ ਪਾਰਟੀ, ਉਮੀਦਵਾਰ ਅਤੇ ਸਮਰਥਕ ਜਲੂਸ ਜਾਂ ਰੈਲੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਪੁਲਿਸ ਤੋਂ ਇਜਾਜ਼ਤ ਲੈਣੀ ਪਵੇਗੀ। ਚੋਣ ਜ਼ਾਬਤੇ ਤਹਿਤ ਕਿਸੇ ਵੀ ਸਰਕਾਰੀ ਮੁਲਾਜ਼ਮ ਦਾ ਤਬਾਦਲਾ ਨਹੀਂ ਕੀਤਾ ਜਾਂਦਾ।

ਜਾਤ ਅਤੇ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗ ਸਕਦੇ

ਚੋਣ ਜ਼ਾਬਤੇ ਤਹਿਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਲਾਗੂ ਹੁੰਦੇ ਹਨ। ਦਿੱਲੀ ਚੋਣਾਂ ਵਿੱਚ ਕੋਈ ਵੀ ਪਾਰਟੀ ਜਾਂ ਆਗੂ ਜਾਤ ਜਾਂ ਧਰਮ ਦੇ ਨਾਂ ’ਤੇ ਵੋਟਾਂ ਨਹੀਂ ਮੰਗੇਗਾ। ਨਾ ਹੀ ਕੋਈ ਅਜਿਹਾ ਭਾਸ਼ਣ ਦੇ ਸਕਦਾ ਹੈ ਜਿਸ ਨਾਲ ਜਾਤ ਜਾਂ ਧਰਮ ਵਿਚ ਮਤਭੇਦ ਪੈਦਾ ਹੋ ਸਕਣ। ਆਗੂ ਬਿਨਾਂ ਇਜਾਜ਼ਤ ਕਿਸੇ ਵੋਟਰ ਦੇ ਘਰ ਜਾਂ ਕੰਧ 'ਤੇ ਪਾਰਟੀ ਦੇ ਝੰਡੇ ਜਾਂ ਪੋਸਟਰ ਨਹੀਂ ਲਗਾ ਸਕਦੇ। ਪੈਸੇ ਜਾਂ ਸ਼ਰਾਬ ਰਾਹੀਂ ਵੋਟਰਾਂ ਨੂੰ ਲੁਭਾਉਣ 'ਤੇ ਪਾਬੰਦੀ ਹੈ। ਸਿਆਸੀ ਰੈਲੀਆਂ ਅਤੇ ਨੇਤਾਵਾਂ ਦੀਆਂ ਮੀਟਿੰਗਾਂ 'ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਆਬਜ਼ਰਵਰ ਨਿਯੁਕਤ ਕੀਤੇ ਜਾਂਦੇ ਹਨ।


ਵੋਟਿੰਗ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ

ਵੋਟਿੰਗ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ। ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਬੂਥਾਂ ਦੇ ਨੇੜੇ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਦੀ ਭੀੜ ਜਾਂ ਡੇਰੇ ਨਾ ਹੋਵੇ। ਨਾਲ ਹੀ ਬੂਥ ਦੇ ਆਲੇ-ਦੁਆਲੇ ਕਿਸੇ ਵੀ ਪਾਰਟੀ ਦੇ ਪੋਸਟਰ-ਬੈਨਰ ਨਹੀਂ ਲੱਗਣੇ ਚਾਹੀਦੇ। ਵੋਟਾਂ ਵਾਲੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

एस जयशंकर ने धौली शांति स्तूप का किया दौरा

ਭੂਚਾਲ ਦੇ ਝਟਕੇ ਲੱਗਣ ਨਾਲ ਹਿਲੀ ਧਰਤੀ

ਭਾਰਤ ਵਿੱਚ HMPV Virus ਮਾਮਲਿਆਂ ਦੀ ਗਿਣਤੀ ਵਧੀ

ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਈ ਆਤਿਸ਼ੀ, ਕਿਹਾ- ਮੇਰੇ ਬਜ਼ੁਰਗ ਪਿਤਾ ਨੂੰ ਗਾਲ੍ਹਾਂ ਕੱਢੀਆਂ

ਦਿੱਲੀ 'ਚ ਭਾਜਪਾ ਚਲਾਉਣ ਜਾ ਰਹੀ ਹੈ 'ਲਾਡਲੀ ਬ੍ਰਾਹਮਣ ਕਾਰਡ', ਪੀਐਮ ਮੋਦੀ ਨੇ ਵੀ ਦਿੱਤਾ ਇਸ਼ਾਰਾ

ਭਾਰਤ ਵਿੱਚ ‘ਜਨਰੇਸ਼ਨ ਬੀਟਾ’ ਦੇ ਪਹਿਲੇ ਬੱਚੇ ਦਾ ਜਨਮ ਮਿਜ਼ੋਰਮ ਵਿੱਚ ਹੋਇਆ

ਭੁੱਖ ਹੜਤਾਲ 'ਤੇ ਪੁਲਿਸ ਦੀ ਕਾਰਵਾਈ, ਪ੍ਰਸ਼ਾਂਤ ਕਿਸ਼ੋਰ ਹਿਰਾਸਤ 'ਚ

'ਪ੍ਰਧਾਨ ਮੰਤਰੀ ਹਰ ਰੋਜ਼ ਦਿੱਲੀ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ', PM ਮੋਦੀ ਦੇ ਭਾਸ਼ਣ 'ਤੇ ਅਰਵਿੰਦ ਕੇਜਰੀਵਾਲ ਦਾ ਜਵਾਬ

ਮਾਂ ਤੇ ਜੁੜਵਾ ਧੀਆਂ ਦੇ ਕਤਲ ਕੇਸ ਦਾ 18 ਸਾਲ ਬਾਅਦ ਖੁਲਾਸਾ

200 ਤੋਂ ਵੱਧ ਕੁੜੀਆਂ ਨੇ ਉਸ ਨੂੰ ਭੇਜੀਆਂ ਨਗਨ ਤਸਵੀਰਾਂ ਅਤੇ ਵੀਡੀਓ, ਦਿੱਲੀ 'ਚ ਵੱਡਾ ਘਪਲਾ

 
 
 
 
Subscribe