ਨਵੀਂ ਦਿੱਲੀ : ਸਿੱਖ ਭਾਈਚਾਰੇ ਵਲੋਂ ਦਿੱਲੀ ਵਿਚ ਜਾਮਾ ਮਸਜਿਦ ਨੂੰ ਸੈਨੇਟਾਈਜ਼ (jama masjid sanitized) ਕੀਤਾ ਗਿਆ।ਈਦ ਦੇ ਮੌਕੇ ਭਾਈਚਾਰੇ ਦੀ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਹਨ।ਇਸ ਮੌਕੇ ਕਈ ਸਿੱਖ ਜਥੇਬੰਦੀਆਂ ਮੌਜੂਦ ਸਨ ਅਤੇ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕ ਹਾਂ ਅਤੇ ਇਹ ਭਾਈਚਾਰਕ ਸਾਂਝ ਪੂਰੇ ਦੇਸ਼ ਵਿਚ ਕਾਇਮ ਰਹੇਂਗੀ ਜਿਸ ਕਾਰਨ ਦੇਸ਼ ਵਿਚ ਅਮਨ ਸ਼ਾਂਤੀ ਬਣੇ ਰਹੇਂਗੀ।ਸਿੱਖਾਂ ਵਲੋਂ ਕੀਤੇ ਇਸ ਉਪਰਾਲੇ ਦੀ ਮੁਸਲਮਾਨਾਂ ਅਤੇ ਕਈ ਧਾਰਮਕ ਸ਼ਖ਼ਸੀਅਤਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ।