Saturday, November 23, 2024
 

ਹੋਰ ਦੇਸ਼

ਤਨਖਾਹ ਨਾ ਮਿਲਣ 'ਤੇ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

May 24, 2020 08:22 AM
 ਦੋਹਾ : ਕੋਰੋਨਾਵਾਇਰਸ ਮਹਾਮਾਰੀ (coronavirus pandemic)  ਕਾਰਨ ਕਤਰ ਵਿਚ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਅਤੇ ਤੇਲ ਦੀਆਂ ਕੀਮਤਾਂ ਵੀ ਹੇਠਲੇ ਪੱਧਰ 'ਤੇ ਹਨ।  ਕਤਰ ਵਿਚ ਹੋਈ ਇਕ ਘਟਨਾ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਤਨਖਾਹ ਨਾ ਮਿਲਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਸ਼ੁੱਕਰਵਾਰ ਨੂੰ ਰਾਜਧਾਨੀ ਦੋਹਾ ਦੇ ਸ਼ੀਰੇਬ ਜ਼ਿਲੇ ਵਿਚ 100 ਤੋਂ ਜ਼ਿਆਦਾ ਵਿਅਕਤੀ ਮੁੱਖ ਸੜਕ ਬੰਦ ਕਰ ਤਾੜੀਆਂ ਵਜਾਉਂਦੇ ਅਤੇ ਨਾਅਰੇ ਲਾਉਂਦੇ ਹੋਏ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ ਜਦਕਿ ਪੁਲਸ ਮੂਕਦਰਸ਼ਕ ਬਣੀ ਹੋਈ ਹੈ। 
ਲੇਬਰ ਮੰਤਰਾਲੇ (labour ministry) ਨੇ ਇਕ ਬਿਆਨ ਵਿਚ ਆਖਿਆ ਕਿ ਤਨਖਾਹ ਵਿਚ ਦੇਰੀ ਨੂੰ ਲੈ ਕੇ 22 ਮਈ ਨੂੰ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਸ਼ੀਰੇਬ ਖੇਤਰ ਵਿਚ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਤੁਰੰਤ ਜਾਂਚ ਤੋਂ ਬਾਅਦ ਯਕੀਨਨ ਕਰਨ ਲਈ ਕਦਮ ਚੁੱਕੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸਾਰਿਆਂ ਦੀ ਦੀ ਤਨਖਾਹ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਨਾਲ ਹੀ ਤਨਖਾਹ ਭੁਗਤਾਨ ਨਾ ਕਰਨ (unpaid wages) ਵਾਲੀਆਂ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਭਰਪੂਰ ਤੇਲ ਸੰਪਦਾ ਵਾਲਾ ਖਾੜੀ ਦੇਸ਼ ਕਤਰ ਸਸਤੇ ਵਿਦੇਸ਼ੀ ਮਜ਼ਦੂਰਾਂ 'ਤੇ ਨਿਰਭਰ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ, ਸ਼੍ਰੀਲੰਕਾ ਅਤੇ ਨੇਪਾਲ ਦੇ ਹਨ।
 

Have something to say? Post your comment

 
 
 
 
 
Subscribe