ਦਿੱਲੀ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਧੀਮੀ ਹਵਾ ਕਾਰਨ ਰਾਜਧਾਨੀ ਬੁੱਧਵਾਰ ਨੂੰ ਧੁੰਦ ਦੀ ਚਾਦਰ 'ਚ ਘਿਰ ਗਈ, ਜਿਸ ਕਾਰਨ AQI 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਰੋਜ਼ਾਨਾ ਬੁਲੇਟਿਨ ਦੇ ਅਨੁਸਾਰ, ਦਿੱਲੀ ਵਿੱਚ 24 ਘੰਟੇ ਦੀ ਔਸਤ AQI 439 ਦਰਜ ਕੀਤੀ ਗਈ ਸੀ। ਆਨੰਦ ਵਿਹਾਰ ਵਿੱਚ ਪ੍ਰਦੂਸ਼ਣ ਦਾ ਪੱਧਰ 466, ਅਸ਼ੋਕ ਵਿਹਾਰ 466, ਜਹਾਂਗੀਰਪੁਰੀ 465, ਵਿਵੇਕ ਵਿਹਾਰ ਵਿੱਚ 459 AQI ਦਰਜ ਕੀਤਾ ਗਿਆ।