ਪਟਿਆਲਾ : ਨਾਜਾਇਜ਼ ਸ਼ਰਾਬ (illicit liquor) ਦੇ ਧੰਦੇ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਸ਼ੰਭੂ ਇਲਾਕੇ ਵਿਚ ਪੈਂਦੇ ਪਿੰਡ ਗੰਢਿਆਂ ਵਿਚ ਨਜਾਇਜ਼ ਸ਼ਰਾਬ ਫੈਕਟਰੀ (illicit liquor factory) ਚਲਾਉਣ ਦੇ ਮਾਮਲੇ ਵਿਚ ਮੁੱਖ ਸਰਗਨਾ ਦੀਪੇਸ਼ ਕੁਮਾਰ ਨੂੰ ਦੇਰ ਰਾਤ ਅਪਰੇਸ਼ਨ ਵਿਚ ਰਾਜਪੁਰਾ ਤੋਂ ਕਾਬੂ (arrested from rajpura) ਕਰ ਲਿਆ ਹੈ। ਐੱਸ.ਐੱਸ.ਪੀ. ਪਟਿਆਲਾ ਮਨਜੀਤ ਸਿੰਘ ਸਿੱਧੂ (SSP Patiala manjit singh sidhu) ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਕ ਆਪਰੇਸ਼ਨ ਦੌਰਾਨ ਦੀਪੇਸ਼ ਨੂੰ ਰਾਜਪੁਰਾ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਦੀਪੇਸ਼ ਨੂੰ ਕਿੰਗਪਿਨ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਪਿਛਲੇ ਦਿਨੀਂ ਨਕਲੀ ਸ਼ਰਾਬ ਦੇ ਮਾਮਲੇ ‘ਚ ਜਿਨ੍ਹਾਂ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਭਾਲ ਵਿੱਚ ਸਨ। ਇਸ ਮਾਮਲੇ ‘ਚ ਸਭ ਤੋਂ ਅਹਿਮ ਗ੍ਰਿਫਤਾਰੀ ਅਮਰੀਕ ਦੀ ਹੈ, ਜੋ ਅਜੇ ਤੱਕ ਪੁਲਸ ਵਲੋਂ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਰਾਜਪੁਰਾ ਜੀ.ਟੀ. ਰੋਡ ‘ਤੇ ਇਕ ਬੰਦ ਪਏ ਸ਼ਹਿਰ ‘ਚ ਨਕਲੀ ਸ਼ਰਾਬ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ‘ਚ ਕੁੱਲ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।