ਫ਼ਿਰੋਜਪੁਰ : ਇੱਕ ਪਾਸੇ ਜਿੱਥੇ ਦੁਨੀਆਂ ਭਰ 'ਚ ਫ਼ੈਲੀ ਕਰੋਨਾ ਮਹਾਮਾਰੀ ਨੇ ਸਰਕਾਰਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਉਥੇ ਦੂਜੇ ਪਾਸੇ ਕਾਲੇ ਕਾਰਨਾਮੇ ਕਰਨ ਵਾਲੇ ਦੇਸ਼ ਦੁਸ਼ਮਣਾ ਵੱਲੋਂ ਵੀ ਆਪਣੀਆਂ ਗਤੀਵਿਧੀਆਂ ਮੱਠੀਆਂ ਨਹੀਂ ਪੈਣ ਦਿੱਤੀਆਂ ਜਾ ਰਹੀਆਂ। ਅਜਿਹੇ 'ਚ ਸੀਮਾ ਸੁਰੱਖਿਆ ਬਲ ਦੀ 136ਵੀਂ ਬਟਾਲੀਅਨ ਅਤੇ ਪੰਜਾਬ ਪੁਲੀਸ ਦੀ ਵਿਸ਼ੇਸ਼ ਸੀਆਈਏ ਟੀਮ (Punjab Police special CIA Team) ਨੇ ਸਮਾਜ ਦੁਸ਼ਮਣਾ ਦੀ ਪੈੜ ਨੱਪਦਿਆਂ ਹਿੰਦ-ਪਾਕਿ ਬਾਰਡਰ (Indo-Pak Border) ਦੇ ਚੌਂਕੀ ਬਾਰੇਕੇ ਅਧੀਨ ਪੈਂਦੇ ਪਿੱਲਰ ਨੰ192/13 ਨੇੜਿਉਂ 8 ਕਿੱਲੋਗ੍ਰਾਮ ਹੈਰੋਇਨ (heroin)ਬਰਾਮਦ ਕਰਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ। ਹੈਰੋਇਨ ਦੀ ੱਿÂਹ ਖੇਪ ਬੋਤਲ 'ਚ ਪਾ ਕੇ ਜ਼ਮੀਨ 'ਚ ਦੱਬੀ ਹੋਈ ਸੀ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 40 ਕਰੋੜ ਰੁਪਏ ਹੈ। ਇਹ ਨਸ਼ੇ ਦੀ ਖੇਪ ਕਿਸ ਸਮਗਲਰ ਦੀ ਸੀ ਅਤੇ ਕਿੱਥੇ ਪਹੁੰਚਾਈ ਜਾਣੀ ਸੀ ਬਾਬਤ ਹੋਰ ਜਾਣਕਾਰੀ ਅਧਿਕਾਰੀਆਂ ਵੱਲੋਂ ਪ੍ਰਾਪਤ ਕੀਤੀ ਜਾ ਰਹੀ ਸੀ। ਛਾਪਾਮਾਰ ਮੁਹਿੰਮ ਦੀ ਅਗਵਾਈ ਕਰਨ ਵਾਲੇ ਅਧਿਕਾਰੀਆਂ ਵੱਲੋਂ ਸਬੰਧਿਤ ਥਾਣੇ ਦੀ ਪੁਲੀਸ ਨੂੰ ਕਾਰਵਾਈ ਲਈ ਮਾਮਲਾ ਸੌਂਪ ਦਿੱਤਾ ਗਿਆ ਸੀ।