Saturday, October 05, 2024
 

ਰਾਸ਼ਟਰੀ

ਦਿੱਲੀ 'ਚ ਡਾਕਟਰ ਉਤੇ ਅਤੇ ਬਿਹਾਰ ਵਿਚ RJD ਲੀਡਰ 'ਤੇ ਚੱਲੀਆਂ ਗੋਲੀਆਂ

October 03, 2024 09:06 AM

ਬਿਹਾਰ : RJD ਲੀਡਰ ਨੂੰ ਸਵੇਰ ਦੀ ਸੈਰ ਕਰਨੀ ਮਹਿੰਗੀ ਉਸ ਵੇਲੇ ਪੈ ਗਈ ਜਦੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ । ਦਰਅਸਲ ਰਾਸ਼ਟਰੀ ਜਨਤਾ ਦਲ ਦੇ ਸੂਬਾ ਜਨਰਲ ਸਕੱਤਰ ਪੰਕਜ ਯਾਦਵ ਨੂੰ ਬਿਹਾਰ 'ਚ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਪਰਾਧੀਆਂ ਨੇ ਪੰਕਜ ਯਾਦਵ ਦੀ ਛਾਤੀ 'ਤੇ ਗੋਲੀ ਮਾਰੀ ਅਤੇ ਕਈ ਰਾਊਂਡ ਫਾਇਰ ਕਰਨ ਤੋਂ ਬਾਅਦ ਫਰਾਰ ਹੋ ਗਏ। ਰਿਪੋਰਟਾਂ ਮੁਤਾਬਕ ਪੰਕਜ ਯਾਦਵ ਏਅਰਪੋਰਟ ਦੇ ਮੈਦਾਨ 'ਚ ਸਵੇਰ ਦੀ ਸੈਰ 'ਤੇ ਨਿਕਲ ਰਹੇ ਸਨ, ਜਦੋਂ ਅਪਰਾਧੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਆਰਜੇਡੀ ਨੇਤਾ ਪੰਕਜ ਯਾਦਵ ਮੁੰਗੇਰ ਦੇ ਕਾਸਿਮ ਬਾਜ਼ਾਰ ਥਾਣਾ ਖੇਤਰ ਦੇ ਨਵਟੋਲੀਆ ਦੇ ਰਹਿਣ ਵਾਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੋਸ਼ੀਆਂ ਨੇ ਵੀਰਵਾਰ ਸਵੇਰੇ ਵਾਰਦਾਤ ਨੂੰ ਅੰਜਾਮ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧੀਆਂ ਨੇ ਪੰਕਜ ਯਾਦਵ 'ਤੇ ਇਕ ਤੋਂ ਬਾਅਦ ਇਕ ਤਿੰਨ ਰਾਉਂਡ ਫਾਇਰ ਕੀਤੇ। ਇਸ ਵਿੱਚ ਇੱਕ ਗੋਲੀ ਪੰਕਜ ਯਾਦਵ ਦੀ ਛਾਤੀ ਵਿੱਚ ਲੱਗੀ। ਗੰਭੀਰ ਰੂਪ ਨਾਲ ਜ਼ਖਮੀ ਪੰਕਜ ਯਾਦਵ ਨੂੰ ਸਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਨੈਸ਼ਨਲ ਹਸਪਤਾਲ ਲਿਜਾਇਆ ਗਿਆ।

ਨਵੀਂ ਦਿੱਲੀ:  2 ਬਦਮਾਸ਼ ਮਰੀਜ਼ ਬਣ ਕੇ ਹਸਪਤਾਲ ਵਿਚ ਦਾਖ਼ਲ ਹੁੰਦੇ ਹਨ ਅਤੇ ਡਾਕਟਰ ਉਤੇ ਗੋਲੀਆਂ ਚਲਾ ਦਿੰਦੇ ਹਨ। ਦਰਅਸਲ ਦਿੱਲੀ 'ਚ ਹਸਪਤਾਲ 'ਚ ਦਾਖਲ ਹੋ ਕੇ ਡਾਕਟਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲਿੰਦੀ ਕੁੰਜ ਥਾਣਾ ਖੇਤਰ ਦੇ ਅਧੀਨ ਪੈਂਦੇ ਜੈਤਪੁਰ ਇਲਾਕੇ 'ਚ ਸਥਿਤ ਹਸਪਤਾਲ 'ਚ ਇਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਸੀਸੀਟੀਵੀ ਅਤੇ ਹੋਰ ਥਾਵਾਂ ਤੋਂ ਜਾਂਚ ਕਰ ਰਹੀ ਹੈ।
ਮਾਮਲਾ ਜੈਤਪੁਰ, ਕਾਲਿੰਦੀ ਕੁੰਜ ਦੇ ਨੀਮਾ ਹਸਪਤਾਲ ਦਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਦੋ ਵਿਅਕਤੀ ਜ਼ਖਮੀ ਹਾਲਤ 'ਚ ਇਲਾਜ ਲਈ ਹਸਪਤਾਲ ਪਹੁੰਚੇ ਸਨ। ਇਸ ਦੌਰਾਨ ਡਰੈਸਿੰਗ ਹੋਣ ਤੋਂ ਬਾਅਦ ਦੋਵਾਂ ਨੇ ਡਾਕਟਰ ਨੂੰ ਮਿਲਣ ਦੀ ਮੰਗ ਕੀਤੀ। ਕੁਝ ਦੇਰ ਬਾਅਦ ਉਹ ਦੋਵੇਂ ਡਾਕਟਰ ਦੇ ਕੈਬਿਨ ਵਿਚ ਦਾਖਲ ਹੋਏ ਅਤੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

Subscribe