ਰਾਜਪੁਰਾ : ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਵਿਆਹਾਂ 'ਤੇ ਫਾਲਤੂ ਖਰਚਾ ਕਰਨਾ ਲੋਕ ਆਪਣੇ ਭਾਈਚਾਰੇ 'ਚ ਆਪਣੀ ਠੁੱਕ ਬਣਾਉਣ ਲਈ ਕਰਦੇ ਹਨ। ਲੋਕ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਵਿਆਹਾਂ 'ਤੇ ਲੱਖਾਂ ਰੁਪਏ ਖਰਚ ਕਰਦੇ ਹਨ ਤੇ ਬਾਅਦ 'ਚ ਕਰਜ਼ੇ ਦੀ ਮਾਰ ਝੱਲਦੇ ਹੋਏ ਕਈ ਵਾਰ ਆਪਣੀ ਜਾਨ ਵੀ ਗੁਆ ਬੈਠਦੇ ਹਨ , ਪਰ ਇਸ ਦੇ ਉਲਟ ਸੋਮਵਾਰ ਨੂੰ ਨਿਊਜ਼ੀਲੈਂਡ (New Zeland) ਤੋਂ ਪੰਜਾਬ ਆਇਆ ਇਕ ਐੱਨਆਰਆਈ ਲਾੜਾ ਨੇੜਲੇ ਪਿੰਡ ਅਲੀਮਾਜ਼ਰਾ ਤੋਂ ਟਰੈਕਟਰ 'ਤੇ ਬਰਾਤ ਲੈ ਕੇ ਪੁੱਜਾ। ਉਸ ਨੇ ਕਿਫ਼ਾਯਤੀ ਤੇ ਸੱਭਿਆਚਾਰਕ ਵਿਆਹ ਦਾ ਨਵਾਂ ਢੰਗ ਦਸਿਆ ਹੈ। ਲਾੜੇ ਦੇ ਚਾਚਾ ਸਾਬਕਾ ਫੌਜੀ ਐੱਨਆਰਆਈ (NRI) ਰਣਜੀਤ ਸਿੰਘ ਵਾਸੀ ਨਿਊਜ਼ੀਲੈਂਡ ਨੇ ਦੱਸਿਆ ਕਿ ਉਸ ਦਾ ਭਤੀਜਾ ਜੁਝਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਪੰਜਾਬ ਆਇਆ ਹੋਇਆ ਹੈ ਤੇ ਉਸ ਦਾ ਰਿਸ਼ਤਾ ਸਰਬਜੀਤ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਪਿੰਡ ਅਲੀਮਾਜਰਾ ਨਾਲ ਹੋਇਆ ਸੀ ਸੋਮਵਾਰ ਨੂੰ ਜੁਝਾਰ ਸਿੰਘ ਤੇ ਸਰਬਜੀਤ ਕੌਰ ਦਾ ਵਿਆਹ ਬਹੁਤ ਸਾਦਗੀ ਤੇ ਸਾਦੀਆਂ ਰਸਮਾਂ ਦੇ ਨਾਲ ਹੋਇਆ ਇਸ ਦੌਰਾਨ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਟਰੈਕਟਰ 'ਤੇ ਬਿਠਾ ਕੇ ਆਪਣੇ ਘਰ ਲੈ ਆਇਆ ਇਸ ਸਾਦੇ ਰਸਮਾਂ ਰਿਵਾਜ਼ਾਂ 'ਚ ਹੋਏ ਵਿਆਹ ਦੀ ਇਲਾਕੇ 'ਚ ਬਹੁਤ ਚਰਚਾ ਹੋ ਰਹੀ ਹੈ।