Sunday, July 07, 2024
 
BREAKING NEWS
ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ, ਇਹ ਜ਼ਰੂਰੀ ਪੋਸ਼ਣ ਦੀ ਕਮੀ ਨੂੰ ਦਰਸਾਉਂਦੇ ਹਨਸੂਰਤ 'ਚ ਵੱਡਾ ਹਾਦਸਾ, ਪੰਜ ਮੰਜ਼ਿਲਾ ਇਮਾਰਤ ਡਿੱਗੀਰਾਉਸ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੇ ਮੈਡੀਕਲ ਬੋਰਡ ਨਾਲ ਸਲਾਹ-ਮਸ਼ਵਰੇ ਦੌਰਾਨ ਪਤਨੀ ਸੁਨੀਤਾ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰਨੌਕਰੀ ਦੇ ਪੇਪਰ ਲੀਕ ਹੋਣ 'ਤੇ 10 ਸਾਲ ਦੀ ਕੈਦ...1 ਕਰੋੜ ਜੁਰਮਾਨਾ, ਵੱਡੀ ਤਿਆਰੀਮੋਦੀ 3.0 ਦਾ ਪਹਿਲਾ ਬਜਟ 23 ਜੁਲਾਈ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾਕੈਨੇਡਾ 'ਚ ਮਾਨਸਾ ਦੀ ਲੜਕੀ ਦੀ ਮੌਤਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤਅਸਾਮ ਵਿੱਚ ਹੜ੍ਹ : 52 ਲੋਕਾਂ ਦੀ ਗਈ ਜਾਨਭਾਰੀ ਮੀਂਹ ਕਾਰਨ ਰੁਕੀ ਅਮਰਨਾਥ ਯਾਤਰਾCanada : “ਬੰਦ ਹੋ ਗਏ ਠੇਕੇ, ਸ਼ਰਾਬੀ ਮਾਰਦੇ ਧਾਹਾਂ“

ਰਾਸ਼ਟਰੀ

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਨੌਕਰੀ ਬਹਾਲ

July 03, 2024 02:23 PM

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਮੰਡੀ ਦੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਕੁਲਵਿੰਦਰ ਨੂੰ ਚੰਡੀਗੜ੍ਹ ਤੋਂ ਬਦਲ ਕੇ ਬੈਂਗਲੁਰੂ 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਬਿਆਨ ਤੋਂ ਦੁਖੀ ਹੋ ਕੇ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੁਲਵਿੰਦਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।

ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਵੀ ਕੁਲਵਿੰਦਰ ਦੀ ਹਮਾਇਤ ਵਿਚ ਆ ਗਏ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰਨ ਦਾ ਵਿਰੋਧ ਕੀਤਾ। ਪੁਲਸ ਨੇ ਕੁਲਵਿੰਦਰ ਖਿਲਾਫ ਕਾਰਵਾਈ ਕਰਦੇ ਹੋਏ ਐੱਫ.ਆਈ.ਆਰ. ਜਿੱਥੇ ਬਾਲੀਵੁੱਡ ਇੰਡਸਟਰੀ ਦੇ ਕੁਝ ਲੋਕਾਂ ਨੇ ਕੰਗਣਾ ਦਾ ਸਮਰਥਨ ਕਰਦੇ ਹੋਏ ਥੱਪੜ ਮਾਰਨ ਦੀ ਘਟਨਾ ਦੀ ਨਿੰਦਾ ਕੀਤੀ ਸੀ, ਉੱਥੇ ਹੀ ਗਾਇਕ ਵਿਸ਼ਾਲ ਡਡਲਾਨੀ ਸਮੇਤ ਕਈ ਲੋਕ ਕੁਲਵਿੰਦਰ ਦੇ ਸਮਰਥਨ 'ਚ ਆਏ ਸਨ। ਵਿਸ਼ਾਲ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਸੀਆਈਐਸਐਫ ਜਵਾਨ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਉਸ ਨੂੰ ਨੌਕਰੀ ਦੇ ਦੇਵੇਗਾ।

ਇਸ ਘਟਨਾ ਤੋਂ ਬਾਅਦ CISF ਦੇ ਉੱਚ ਅਧਿਕਾਰੀ ਵਿਨੈ ਕਾਜਲਾ ਨੇ ਕਿਹਾ ਸੀ ਕਿ ਕੁਲਵਿੰਦਰ ਨੇ ਮੁਆਫੀ ਮੰਗ ਲਈ ਹੈ। ਗੱਲ ਕਰਦਿਆਂ ਉਨ੍ਹਾਂ ਮੰਨਿਆ ਕਿ ਸੁਰੱਖਿਆ ਵਿੱਚ ਕੋਈ ਕਮੀ ਆਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਲਵਿੰਦਰ ਮੰਗੀ ਹੈ। ਇਸ ਤੋਂ ਇਲਾਵਾ ਮੈਂ ਖੁਦ ਕੰਗਨਾ ਰਣੌਤ ਨੂੰ ਮਿਲਿਆ ਅਤੇ ਉਨ੍ਹਾਂ ਤੋਂ ਮੁਆਫੀ ਮੰਗੀ। ਕੰਗਨਾ ਨੇ ਕੁਲਵਿੰਦਰ ਅਤੇ ਉਸਦੇ ਪਰਿਵਾਰ ਬਾਰੇ ਵੀ ਪੁੱਛਿਆ ਸੀ ਕਿ ਉਹ ਕੌਣ ਹੈ ਅਤੇ ਪਰਿਵਾਰ ਦਾ ਪਿਛੋਕੜ ਕੀ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe