Saturday, October 05, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ ਦੇ ਐਲਾਂਤੇ ਮਾਲ ’ਚ Toy ਟ੍ਰੇਨ ਤੋਂ ਡਿੱਗਾ 11 ਸਾਲਾ ਬੱਚਾ, ਹੋਈ ਮੌਤ

June 24, 2024 11:18 AM

ਚੰਡੀਗੜ੍ਹ ਦੇ ਐਲਾਂਤੇ ਮਾਲ ’ਚ Toy ਟ੍ਰੇਨ ਤੋਂ ਡਿੱਗਾ 11 ਸਾਲਾ ਬੱਚਾ, ਸਿਰ ਚ  ਲੱਗੀ ਸੱਟ , ਹੋਈ ਮੌਤ

ਚੰਡੀਗੜ੍ਹ, 24 ਜੂਨ, 2024: ਇਥੇ Elante Mall ਐਲਾਂਤੇ ਮਾਲ ਵਿਚ ਟੋਇ ਟ੍ਰੇਨ ਵਿਚ ਝੂਟੇ ਲੈ ਰਿਹਾ 11 ਸਾਲਾ ਬੱਚਾ ਧਰਤੀ ’ਤੇ ਡਿੱਗ ਗਿਆ ਜਿਸਦੇ ਸਿਰ ਵਿਚ ਸੱਟ ਲੱਗ ਗਈ ਤੇ ਹਸਪਤਾਲ ਚ ਇਲਾਜ ਦੌਰਾਨ  ਉਸਦੀ ਮੌਤ ਹੋ ਗਈ। ਘਟਨਾ ਸ਼ਨੀਵਾਰ ਦੀ ਰਾਤ ਨੂੰ ਵਾਪਰੀ। ਐਤਵਾਰ ਸ਼ਾਮ ਨੂੰ ਸੈਕਟਰ 32 ਦੇ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਨ ਮਗਰੋਂ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਮਾਪਿਆਂ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਫੇਜ਼ 1 ਦੇ ਥਾਣੇ ਵਿਚ ਟੋਇ ਟ੍ਰੇਨ ਦੇ ਡ੍ਰਾਈਵਰ ਅਤੇ ਮਾਲ ਮੈਨੇਜਮੈਂਟ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਟੋਇ ਟ੍ਰੇਨ ਆਪਣੇ ਕਬਜ਼ੇ ਵਿਚ ਲੈ ਲਈ ਹੈ।

 

Have something to say? Post your comment

Subscribe