ਫ਼ਿਰੋਜ਼ਪੁਰ : ਥਾਣਾ ਆਰਿਫ਼ ਕੇ ਅਧੀਨ ਪਿੰਡ ਬੰਡਾਲਾ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਉਸ ਨੂੰ ਕੁਝ ਚਿਰ ਪਹਿਲਾਂ ਛਾਤੀ ਵਿਚ ਗੋਲੀ ਵੱਜਣ ਤੋਂ ਬਾਅਦ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਉਮਰ 35 ਸਾਲ ਆਪਣੀ ਦੁਕਾਨ 'ਤੇ ਬੈਠਾ ਸੀ। ਕੁਝ ਵਿਅਕਤੀ ਉਥੇ ਆਏ ਤੇ ਗੋਲੀ ਮਾਰ ਕੇ ਫ਼ਰਾਰ ਹੋ ਗਏ । ਮ੍ਰਿਤਕ ਦਾ ਵੱਡਾ ਭਰਾ ਤੇ ਪਿੰਡ ਵਾਲੇ ਕੁਲਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਅਸਪਤਾਲ ਫਿਰੋਜਪੁਰ ਲੈ ਕੇ ਗਏ ਤਾਂ ਉੱਥੇ ਉਸ ਨੇ ਦਮ ਤੋੜ ਦਿੱਤਾ। ਵਾਰਦਾਤ ਵਾਲੀ ਥਾਂ 'ਤੇ ਪਹੁੰਚੇ ਥਾਣਾ ਆਰਿਫ਼ ਕੇ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਅ ਕਿ ਕਤਲ ਦੇ ਕਾਰਨਾਂ ਦਾ ਪਰਿਵਾਰ ਦੇ ਬਿਆਨਾਂ ਤੋਂ ਬਾਦ ਹੀ ਪਤਾ ਲੱਗ ਸਕੇਗਾ ਕਿ ਡਕੁਲਵਿੰਦਰ ਸਿੰਘ ਨੂੰ ਕਿਸ ਨੇ ਅਤੇ ਕਿੳ ਗੋਲੀ ਮਾਰੀ। ਸ਼ੁਤਰਾਂ ਤੋਂ ਪਤਾ ਲੱਗਾ ਹੈ ਮਾਮਲਾ ਕਿਸੇ ਪੁਰਾਣੀ ਰਜਿੰਸ਼ ਦਾ ਹੈ।