ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ 4 ਜੂਨ ਨੂੰ ਵੱਡੀ ਤਾਕਤ ਬਣ ਕੇ ਆਵੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਅਮਿਤ ਸ਼ਾਹ ਜੀ ਵੋਟਾਂ ਮੰਗਣ ਆਏ ਸਨ ਅਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਸੀ। ਉਹ ਪਹਿਲਾਂ ਵੀ ਸਰਕਾਰਾਂ ਤੋੜਦੇ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਰਾਜ ਸਭਾ ਦੀਆਂ 7 ਸੀਟਾਂ ਹਨ। 13 ਨੂੰ ਲੋਕ ਸਭਾ ਵਿੱਚ ਜਾਣਗੇ, ਇਸੇ ਤਰ੍ਹਾਂ ਦਿੱਲੀ, ਗੁਜਰਾਤ ਅਤੇ ਹਰਿਆਣਾ ਤੋਂ 30/32 ਸੀਟਾਂ ਮਿਲਣਗੀਆਂ। ਇਸ ਤਰ੍ਹਾਂ ਪਾਰਟੀ ਵੱਡੀ ਤਾਕਤ ਬਣ ਜਾਵੇਗੀ।