ਭਾਰਤ ਵਿੱਚ ਇਹ ਦੋਸ਼ ਅਕਸਰ ਲੱਗਦੇ ਰਹਿੰਦੇ ਹਨ ਕਿ ਵੋਟਾਂ ਵਿੱਚ ਵਰਤੀਆਂ ਜਾਣ ਵਾਲੀਆਂ ਇਹ EVM ਮਸ਼ੀਨਾਂ ਵਿੱਚ ਗੜਬੜ ਹੁੰਦੀ ਹੈ ਇਹ ਦੋਸ਼ ਪਹਿਲਾਂ ਕਾਂਗਰਸ ਨੇ ਵੀ ਲਾਏ ਸਨ ਇਹ ਦੋਸ਼ ਪਹਿਲਾਂ ਭਾਜਪਾ ਨੇ ਵੀ ਲਾਏ ਸਨ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਇਹ ਦੋਸ਼ ਕਈ ਵਾਰ ਲਾਏ ਹਨ ਜਾਂ ਇਹਨਾਂ ਦੋਸ਼ਾਂ ਵੱਲ ਇਸ਼ਾਰਾ ਜਰੂਰ ਕੀਤਾ ਹੈ ਭਾਜਪਾ ਦੇ ਕੇਜਰੀਵਾਲ ਦਾ ਤਾਂ ਇਹ ਵੀ ਕਹਿਣਾ ਹੈ ਕਿ ਚੋਣ ਕਮਿਸ਼ਨ ਇੱਕ ਪਾਸੜ ਕੰਮ ਕਰ ਰਿਹਾ ਹੈ ਹੁਣ ਅਸੀਂ ਇੱਥੇ ਮੁੜਦੇ ਹਾਂ ਖਾਸ ਮੁੱਦੇ ਵੱਲ ਕਿ ਕੀ ਭਾਰਤ ਵਿੱਚ ਈਵੀਐਮ ਮਸ਼ੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ? ਕੀ ਭਾਰਤ ਵਿੱਚ ਈਵੀਐਮ ਮਸ਼ੀਨਾਂ ਹੈਕ ਹੋ ਸਕਦੀਆਂ ਹਨ ?
ਕਾਂਗਰਸ ਨੇ ਹਰ ਵਾਰ ਹਾਰਨ ਤੋਂ ਬਾਅਦ ਇਹ ਦੋਸ਼ ਲਾਏ ਹਨ ਕਿ ਈਵੀਐਮ ਮਸ਼ੀਨਾਂ ਵਿੱਚ ਭਾਜਪਾ ਗੜਬੜ ਕਰਦੀ ਹੈ ਪਿੱਛੇ ਜਿਹੇ ਹਰਿਆਣਾ ਵਿੱਚ ਇਲੈਕਸ਼ਨ ਹੋਈ ਸੀ ਤਾਂ ਹਾਲਾਤ ਇਹ ਦੱਸ ਰਹੇ ਸਨ ਕਿ ਕਾਂਗਰਸ ਜਿੱਤੇਗੀ ਪਰ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਾਂਗਰਸ ਬੁਰੀ ਤਰਹਾਂ ਹਾਰ ਗਈ ਅਤੇ ਕਾਂਗਰਸ ਨੇ ਵੱਡੇ ਦੋਸ਼ ਲਾਏ ਸਨ ਕਿ ਭਾਜਪਾ ਨੇ ਈਵੀਐਮ ਮਸ਼ੀਨਾਂ ਵਿੱਚ ਗੜਬੜ ਕਰਕੇ ਜਿੱਤ ਹਾਸਿਲ ਕੀਤੀ ਹੈ।
ਹੁਣ ਗੱਲ ਇਥੇ ਆ ਕੇ ਮੁੱਕ ਜਾਂਦੀ ਹੈ ਕਿ ਕੀ ਭਾਜਪਾ ਈਵੀਐਮ ਮਸ਼ੀਨਾਂ ਵਿੱਚ ਗੜਬੜ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਨਹੀਂ ?ਕੀ ਕਾਂਗਰਸ ਆਪਣੇ ਰਾਜ ਵੇਲੇ ਇਹਨਾਂ ਮਸ਼ੀਨਾਂ ਵਿੱਚ ਗੜਬੜ ਕਰਦੀ ਸੀ ਜਾਂ ਨਹੀਂ ?
ਹੁਣ ਭਲਕੇ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣਾ ਹੈ ਅਤੇ ਜਿਹੜੇ ਹਾਲਾਤ ਬਣੇ ਹੋਏ ਹਨ ਉਸ ਹਾਲਾਤ ਦੇ ਮੁਤਾਬਕ ਦਿੱਲੀ ਵਿੱਚ ਭਾਜਪਾ ਦਾ ਜਿੱਤਣਾ ਬਹੁਤ ਜ਼ਰੂਰੀ ਹੋ ਗਿਆ ਲੱਗਦਾ ਹੈ, ਇੱਥੇ ਆਪਾਂ ਇੱਕ ਅੰਦਾਜ਼ਾ ਇਹ ਲਗਾ ਸਕਦੇ ਹਾਂ ਕਿ ਜੇਕਰ ਭਾਜਪਾ ਈਵੀਐਮ ਮਸ਼ੀਨਾਂ ਵਿੱਚ ਗੜਬੜ ਕਰਦੀ ਹੈ ਤਾਂ ਭਲਕੇ ਦਿੱਲੀ ਵਿੱਚ ਭਾਜਪਾ ਦੀ ਜਿੱਤ ਹੋ ਜਾਣਾ ਪੂਰੀ ਤਰਹਾਂ ਤੈਅ ਹੈ ਪਰ ਜੇਕਰ ਭਾਜਪਾ ਦਿੱਲੀ ਵਿਧਾਨ ਸਭਾ ਦੀ ਚੋਣ ਹਾਰ ਜਾਂਦੀ ਹੈ ਤਾਂ ਇਹ ਗੱਲ ਸਾਬਤ ਹੋ ਜਾਵੇਗੀ ਕਿ ਈਵੀਐਮ ਮਸ਼ੀਨਾਂ ਵਿੱਚ ਭਾਜਪਾ ਨੇ ਕਦੇ ਵੀ ਗੜਬੜ ਨਹੀਂ ਕੀਤੀ ਅਤੇ ਉਹ ਨਾ ਹੀ ਕਰ ਸਕਦੇ ਹੈ ।
ਇਹ ਅੰਦਾਜ਼ਾ ਇਸ ਲਈ ਹੈ ਕਿ ਦਿੱਲੀ ਵਿੱਚ ਪਿਛਲੇ ਲੰਮੇ ਸਮੇਂ ਤੋਂ (10 ਸਾਲ) ਆਮ ਆਦਮੀ ਪਾਰਟੀ ਜਿੱਤ ਦੀ ਆਈ ਹੈ ਅਤੇ ਉਮੀਦ ਇਹ ਲੱਗ ਰਹੀ ਹੈ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਜਿੱਤਣਾ ਚਾਹੀਦਾ ਹੈ ਕਿਉਂਕਿ ਦਿੱਲੀ ਵਾਸੀ ਨੂੰ ਆਮ ਆਦਮੀ ਪਾਰਟੀ ਨਾਲ ਕੋਈ ਵੀ ਸ਼ਿਕਾਇਤ ਨਹੀਂ ਹੈ ਸਗੋਂ ਉਹ ਸਹੂਲਤਾਂ ਨਾਲ ਬਹੁਤ ਸੌਖੇ ਹਨ । ਹੁਣ ਅੰਤਿਮ ਨਤੀਜਾ ਭਲਕੇ ਅੱਠ ਫਰਵਰੀ ਨੂੰ ਆਵੇਗਾ ਅਤੇ ਇਹ ਗੱਲ ਵੀ ਸਾਬਤ ਹੋ ਜਾਵੇਗੀ ਕਿ ਈਵੀਐਮ ਮਸ਼ੀਨਾਂ ਵਿੱਚ ਗੜਬੜ ਹੋ ਸਕਦੀ ਹੈ ਜਾਂ ਨਹੀਂ ਜਾਂ ਫਿਰ ਹੁੰਦੀ ਰਹੀ ਹੈ ਜਾਂ ਨਹੀਂ...!!!
ਤੁਸੀਂ ਕੀ ਸੋਚਦੇ ਹੋ? ਕਮੈਂਟ ਬਾਕਸ ’ਚ ਆਪਣੀ ਰਾਇ ਵੀ ਦੱਸੋ...