ਮੁੰਬਈ: ਕਰੀਨਾ ਕਪੂਰ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਕਰੀਨਾ ਦੀ ਕਿਤਾਬ ਦੇ ਟਾਈਟਲ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਕਿਤਾਬ ਕਾਰਨ ਉਹ ਵੱਡੀ ਮੁਸੀਬਤ ਵਿੱਚ ਹੈ। ਅਭਿਨੇਤਰੀ ਨੇ ਜੁਲਾਈ 2021 ਵਿੱਚ ਆਪਣੀ ਕਿਤਾਬ 'ਕਰੀਨਾ ਕਪੂਰ ਖਾਨ ਦੀ ਪ੍ਰੈਗਨੈਂਸੀ ਬਾਈਬਲ: ਦ ਅਲਟੀਮੇਟ ਮੈਨੂਅਲ ਫਾਰ ਮੋਮਸ-ਟੂ-ਬੀ' ਲਾਂਚ ਕੀਤੀ।ਹੁਣ ਮੱਧ ਪ੍ਰਦੇਸ਼ ਹਾਈਕੋਰਟ ਨੇ ਪਟੀਸ਼ਨਕਰਤਾ ਦੀ ਪਟੀਸ਼ਨ 'ਤੇ ਕਰੀਨਾ ਕਪੂਰ ਖਾਨ ਨੂੰ ਨੋਟਿਸ ਭੇਜਿਆ ਹੈ।
ਅਭਿਨੇਤਰੀ ਇਸ ਕਿਤਾਬ ਦੇ ਨਾਮ ਨੂੰ ਲੈ ਕੇ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਇੰਨਾ ਹੀ ਨਹੀਂ ਵਕੀਲ ਨੇ ਕਿਤਾਬ ਦੇ ਟਾਈਟਲ 'ਤੇ ਇਤਰਾਜ਼ ਉਠਾਉਂਦੇ ਹੋਏ ਕਿਹਾ ਹੈ ਕਿ ਸੀ ਕਰੀਨਾ ਨੇ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕਰੀਨਾ ਕਪੂਰ ਖਾਨ ਦੀ ਕਿਤਾਬ 'ਪ੍ਰੈਗਨੈਂਸੀ ਬਾਈਬਲ' ਨੂੰ ਲੈ ਕੇ ਹੋਏ ਵਿਵਾਦ ਨੇ ਉਸ ਨੂੰ ਮੁਸੀਬਤ 'ਚ ਪਾ ਦਿੱਤਾ ਹੈ। ਆਪਣੀ ਪ੍ਰੈਗਨੈਂਸੀ ਕਿਤਾਬ ਵਿੱਚ ਕਰੀਨਾ ਕਪੂਰ ਨੇ ਸਿਰਲੇਖ ਵਿੱਚ ‘ਬਾਈਬਲ’ ਸ਼ਬਦ ਵਰਤਿਆ ਗਿਆ ਸੀ, ਜਿਸ ਨੂੰ ਲੈ ਕੇ ਵਿਵਾਦ ਹੈ। ਹੁਣ ਵਕੀਲ ਨੇ ਕਿਤਾਬ ਦੇ ਟਾਈਟਲ 'ਚ ਇਸ ਸ਼ਬਦ ਦੀ ਵਰਤੋਂ 'ਤੇ ਇਤਰਾਜ਼ ਜਤਾਇਆ ਹੈ।ਹਾਈ ਕੋਰਟ ਨੇ ਕਰੀਨਾ ਕਪੂਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਕ੍ਰਿਸਟੋਫਰ ਐਂਥਨੀ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਕਿਤਾਬ ਦੇ ਟਾਈਟਲ ਨਾਲ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।