ਉੱਤਰ ਪ੍ਰਦੇਸ਼ ਦੀਆਂ 13 ਲੋਕ ਸਭਾ ਸੀਟਾਂ ਲਈ ਅੱਜ ਚੌਥੇ ਪੜਾਅ ਦੀ ਵੋਟਿੰਗ ਹੈ। ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਪੜਾਅ ਵਿੱਚ ਵੱਖ-ਵੱਖ ਬੂਥਾਂ 'ਤੇ 8209 ਇੰਸਪੈਕਟਰ ਅਤੇ ਸਬ-ਇੰਸਪੈਕਟਰ, 65500 ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ 45976 ਹੋਮ ਗਾਰਡਜ਼ ਵੀ ਚੋਣ ਡਿਊਟੀ ਨਿਭਾਉਂਦੇ ਨਜ਼ਰ ਆਉਣਗੇ। 44 ਕੰਪਨੀ PAC ਅਤੇ 239 ਕੰਪਨੀ CAPF ਵੀ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਦੀਆਂ ਹੋਰ ਟੁਕੜੀਆਂ ਵੀ ਵੱਖ-ਵੱਖ ਲੋਕ ਸਭਾ ਹਲਕਿਆਂ ਵਿਚ ਭੇਜੀਆਂ ਗਈਆਂ ਹਨ।