ਮੋਹਾਲੀ : ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਵਿਚਾਲੇ ਸਿੱਖਿਅਕ ਤੇ ਤਕਨੀਕੀ ਸਿੱਖਲਾਈ ਸੰਸਥਾਵਾਂ ਦੀ ਵੱਧ ਰਹੀ ਆਰਥਿਕ ਪ੍ਰੇਸ਼ਾਨੀ ਦਾ ਮੁੱਦਾ ਕੇਂਦਰ ਸਕਰਾਰ ਸਾਹਮਣੇ ਚੁੱਕਣ ਦਾ ਭਰੋਸਾ ਦਿੱਤਾ ਹੈ। ਐੱਮ.ਪੀ ਤਿਵਾੜੀ ਹਲਕੇ ਦੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰਿੰਸੀਪਲਾਂ ਤੇ ਵਾਈਸ ਚਾਂਸਲਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕਰ ਰਹੇ ਸਨ। ਜਿਕਰਯੋਗ ਹੈ ਕਿ ਐੱਮ.ਪੀ ਤਿਵਾੜੀ ਵੱਲੋਂ ਲਗਾਤਾਰ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਕਰਵਾਇਆ ਜਾ ਸਕੇ। ਜਿਨ੍ਹਾਂ ਅੱਜ ਵੱਖ-ਵੱਖ ਸਿੱਖਿਆ ਤੇ ਤਕਨੀਕੀ ਸਿਖਲਾਈ ਸੰਸਥਾਨਾਂ ਦੇ ਪ੍ਰਿੰਸੀਪਲਾਂ ਤੇ ਵਾਈਸ ਚਾਂਸਲਰਾਂ ਨਾਲ ਮੀਟਿੰਗ ਕੀਤੀ। ਜਿਨ੍ਹਾਂ ਦਾ ਕਹਿਣਾ ਸੀ ਕਿ ਤਾਲਾਬੰਦੀ ਤੇ ਮੰਦੀ ਵਿਚਾਲੇ ਮਾਰਚ ਤੇ ਅਪ੍ਰੈਲ ਮਹੀਨੇ ਤਾਂ ਕਿਸੇ ਤਰ੍ਹਾਂ ਨਿਕਲ ਗਏ, ਪਰ ਹੁਣ ਹਾਲਾਤ ਕਾਬੂ ਤੋਂ ਬਾਹਰ ਹਨ। ਸੰਸਥਾਨਾਂ ਨਾਲ ਹਜ਼ਾਰਾਂ ਦੀ ਗਿਣਤੀ 'ਚ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਜੁੜਿਆ ਹੈ। ਜਿਨ੍ਹਾਂ ਤਨਖਾਹ ਦੇਣ ਨੂੰ ਫੀਸਾਂ ਵਸੂਲਣ ਤੋਂ ਇਲਾਵਾ ਕੋਈ ਹੋਰ ਸਾਧਨ ਨਹੀਂ ਹੈ। ਹਾਲਾਂਕਿ ਇਸਦਾ ਅਰਥ ਨਹੀਂ ਹੈ ਕਿ ਸਾਰੇ ਪੈਸੇ ਦੇਣ। ਕਮਜੋਰ ਵਰਗਾਂ ਦੇ ਬੱਚਿਆਂ ਨੂੰ ਪਹਿਲਾਂ ਵੀ ਫੀਸ 'ਚ ਛੂਟ ਦਿੰਦੇ ਹਨ, ਪਰ ਜਿਨ੍ਹਾਂ ਕੋਲ ਸਾਧਨ ਹਨ, ਉਹ ਅਦਾ ਕਰਨ। ਇਸੇ ਤਰ੍ਹਾਂ, ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਹੋਰਨਾਂ ਵਰਗਾਂ ਦੀ ਤਰ੍ਹਾਂ ਉਨ੍ਹਾਂ ਵੀ ਆਰਥਿਕ ਪੈਕੇਜ ਦੇਵੇ। ਸਰਕਾਰ ਕੋਲ ਯੂਨੀਵਰਸਿਟੀਆਂ ਦੀ 5 ਕਰੋੜ ਰੁਪਏ ਦੀ ਅੰਡਰਟੇਕਿੰਗ ਹੈ, ਜਿਨ੍ਹਾਂ ਇਸਤੇਮਾਲ ਕਰਨ ਦੀ ਇਜਾਜਤ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਕਿਸੇ ਤਰ੍ਹਾਂ ਦਾ ਲੋਨ ਮੁਹੱਈਆ ਕਰਵਾਇਆ ਜਾਵੇ, ਜਿਸਨੂੰ ਬਾਅਦ 'ਚ ਉਹ ਹੋਲੀ ਹੋਲੀ ਉਤਾਰ ਦੇਣਗੇ।
ਇਨ੍ਹਾਂ ਸਾਰੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਐੱਮ.ਪੀ ਤਿਵਾੜੀ ਨੇ ਸਿੱਖਿਆ ਤੇ ਤਕਨੀਕੀ ਸਿਖਲਾਈ ਸੰਸਥਾਨਾਂ ਦੇ ਪ੍ਰਤੀਨਿਧਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਤਿਵਾੜੀ ਨੇ ਕਿਹਾ ਕਿ ਜਿਆਦਾਤਰ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ। ਉਹ ਸਮਝਦੇ ਹਨ ਕਿ ਤੁਸੀਂ ਮੁਸ਼ਕਿਲ ਸਮੇਂ ਤੋਂ ਨਿਕਲ ਰਹੇ ਹੋ, ਪਰ ਦੇਸ਼ ਵੀ ਮੁਸੀਬਤ 'ਚ ਹੈ। ਕੋਰੋਨਾ ਕਾਰਨ ਬਣੇ ਹਾਲਾਤਾਂ 'ਚ ਸਰਕਾਰ ਦਾ ਖਜਾਨਾ ਦਿਨੋਂ ਦਿਨ ਖਾਲ੍ਹੀ ਹੋ ਰਿਹਾ ਹੈ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੇ। ਉਹ ਉਨ੍ਹਾਂ ਦੀ ਆਰਥਿਕ ਪ੍ਰੇਸ਼ਾਨੀ ਦਾ ਮੁੱਦਾ ਕੇਂਦਰ ਮਨੁੱਖੀ ਸੰਸਾਧਨ ਮੰਤਰੀ ਤੇ ਵਿੱਤ ਮੰਤਰੀ ਕੋਲ ਚੁੱਕਣਗੇ, ਤਾਂ ਜੋ ਉਨ੍ਹਾਂ ਕੋਈ ਆਰਥਿਕ ਪੈਕੇਜ ਮਿੱਲ ਸਕੇ। ਇਸ ਦੌਰਾਨ ਤੋਂ ਇਲਾਵਾ, ਪ੍ਰਿੰਸੀਪਲ ਅਰਵਿੰਦਰ ਸਿੰਘ, ਡਾ. ਰਜਤ ਜੋਸ਼ੀ, ਰਜਨੀਸ਼ ਤਲਵਾੜ, ਜੇਐੱਸ ਬੇਦੀ, ਆਸ਼ੁਤੋਸ਼ ਸ਼ਰਮਾ, ਡਾ. ਪ੍ਰਿਮਿਲਾ ਕੌਸ਼ਲ, ਡਾ. ਸ਼ੈਲੇਸ਼ ਸ਼ਰਮਾ, ਡਾ. ਪ੍ਰੀਤ ਕੰਵਲ ਖੈਹਰਾ, ਰਾਜਾ ਸਿੰਘ, ਵਾਈਸ ਚਾਂਸਲਰ ਜਗਜੀਤ ਸਿੰਘ, ਵਾਈਸ ਚਾਂਸਲਰ ਰਜਿੰਦਰ ਬਾਵਾ, ਐੱਸਐੱਸ ਸੰਧੂ ਵੀ ਮੀਟਿੰਗ 'ਚ ਸ਼ਾਮਿਲ ਰਹੇ।