ਹਿਮਾਚਲ ਪ੍ਰਦੇਸ਼ ਦੇ ਮੰਤਰੀ ਅਤੇ ਮੰਡੀ ਤੋਂ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਅਸੀਂ ਹਿਮਾਚਲ ਪ੍ਰਦੇਸ਼ ਦੀਆਂ ਚਾਰੋਂ ਸੀਟਾਂ 'ਤੇ ਯਕੀਨਨ ਜਿੱਤ ਹਾਸਿਲ ਕਰਾਂਗੇ। ਜਨਤਾ ਉਨ੍ਹਾਂ ਮੁੱਦਿਆਂ ਨੂੰ ਸੁਣ ਕੇ ਥੱਕ ਚੁੱਕੀ ਹੈ ਜੋ ਉਹ (ਭਾਜਪਾ) ਉਠਾ ਰਹੇ ਹਨ। ਹਰ ਵਾਰ ਉਹੀ ਮੁੱਦੇ, ਉਹੀ ਧਰੁਵੀਕਰਨ ਦੀ ਰਾਜਨੀਤੀ। ਇਹ ਚੀਜ਼ਾਂ ਹੁਣ ਕੰਮ ਨਹੀਂ ਕਰਨ ਵਾਲੀਆਂ ਹਨ। ਅਸੀਂ ਮਜ਼ਬੂਤੀ ਨਾਲ ਲੜਾਂਗੇ।