ਗੁਜਰਾਤ ਵਿੱਚ ਭਾਜਪਾ ਦਾ ਖਾਤਾ ਖੁੱਲ੍ਹ ਗਿਆ ਹੈ। ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਅਯੋਗ ਕਰਾਰ ਦਿੱਤੇ ਜਾਣ ਅਤੇ ਸਾਰੇ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜੇਤੂ ਰਹੇ।ਇਸ ਨਾਲ ਸੂਰਤ ਸੀਟ 'ਤੇ ਚੋਣਾਂ ਨਹੀਂ ਹੋਣਗੀਆਂ। ਇਸ ਦਾ ਅਧਿਕਾਰਤ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਸੂਰਤ ਵਿਚ ਚੋਣ ਲੜਾਈ ਨੇ ਉਸ ਸਮੇਂ ਅਚਾਨਕ ਮੋੜ ਲੈ ਲਿਆ ਜਦੋਂ 21 ਅਪ੍ਰੈਲ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੇ ਜ਼ਿਆਦਾਤਰ ਹਲਕਿਆਂ ਵਿੱਚ ਦੋ ਪਾਰਟੀਆਂ ਕਾਂਗਰਸ ਅਤੇ ਬੀਜੇਪੀ ਵਿੱਚ ਲੜਾਈ ਹੈ।ਸ਼ੁਰੂਆਤ 'ਚ ਸੂਰਤ ਕਾਂਗਰਸ ਦੇ ਉਮੀਦਵਾਰ ਨੀਲੇਸ਼ ਕੁੰਭਾਨੀ ਦੇ ਨਾਮਜ਼ਦਗੀ ਫਾਰਮ 'ਚ ਪ੍ਰਸਤਾਵਕਾਂ ਦੇ ਦਸਤਖਤਾਂ 'ਚ ਗੜਬੜੀ ਪਾਈ ਗਈ ਸੀ। ਜਿਸ ਤੋਂ ਬਾਅਦ ਉਸ ਦੀ ਉਮੀਦਵਾਰੀ ਅਯੋਗ ਹੋ ਗਈ।
ਦੱਸ ਦਈਏ ਕਿ ਕਾਂਗਰਸ ਉਮੀਦਵਾਰ ਦੇ ਫਾਰਮ ਰੱਦ ਹੋਣ ਤੋਂ ਬਾਅਦ 9 ਉਮੀਦਵਾਰ ਮੈਦਾਨ 'ਚ ਰਹਿ ਗਏ ਸਨ, ਜਿਨ੍ਹਾਂ 'ਚੋਂ ਬਸਪਾ ਉਮੀਦਵਾਰ ਪਿਆਰੇਲਾਲ ਭਾਰਤੀ ਅਤੇ 8 ਹੋਰ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਨਾਂ ਵਾਪਸ ਲੈ ਲਏ ਸਨ ਅਤੇ ਭਾਜਪਾ ਦੇ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ।ਗੁਜਰਾਤ ਵਿੱਚ ਲੋਕ ਸਭਾ ਚੋਣਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤਿਆ ਹੈ। ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜਿੱਤਣ ਵਾਲੇ ਪਹਿਲੇ ਭਾਜਪਾ ਉਮੀਦਵਾਰ ਹਨ ਅਤੇ ਲੋਕ ਸਭਾ ਚੋਣਾਂ ਬਿਨਾਂ ਮੁਕਾਬਲਾ ਜਿੱਤਣ ਵਾਲੇ ਦੇਸ਼ ਦੇ ਹੁਣ ਤੱਕ ਦੇ 29ਵੇਂ ਉਮੀਦਵਾਰ ਹਨ।