ਨਵੀਂ ਦਿੱਲੀ : ਤਾਲਾਬੰਦੀ ਵਿਚ ਦਿਤੀ ਗਈ ਢਿੱਲ ਵਿਚ ਰੇਲਵੇ ਨੇ ਇਕ ਮਈ ਤੋਂ 806 ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ ਹਨ ਅਤੇ ਤਾਲਾਬੰਦੀ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫਸੇ ਲਗਭਗ 10 ਲੱਖ ਪ੍ਰਵਾਸੀ ਕਾਮਿਆਂ ਨੂੰ ਇਨ•ਾਂ ਟਰੇਨਾਂ ਰਾਹੀਂ ਉਨ•ਾਂ ਦੇ ਮੁਕਾਮ ਤਕ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸੱਭ ਤੋਂ ਜ਼ਿਆਦਾ ਟਰੇਨਾਂ ਯੂਪੀ ਗਈਆਂ ਜਿਸ ਤੋਂ ਬਾਅਦ ਬਿਹਾਰ ਦਾ ਨੰਬਰ ਆਉਂਦਾ ਹੈ। 14 ਮਾਰਚ 2020 ਤਕ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 800 ਵਿਸ਼ੇਸ਼ ਟਰੇਨਾਂ ਚਲਾਈਆਂ ਗਈਆਂ। 10 ਲੱਖ ਤੋਂ ਵੱਧ ਯਾਤਰੀ ਆਪੋ ਅਪਣੇ ਘਰ ਪਹੁੰਚੇ। ਰੇਲਵੇ ਨੇ ਕਿਹਾ ਕਿ ਯਾਤਰੀਆਂ ਦੇ ਮੂਲ ਨਿਵਾਸ ਸਥਾਨ ਵਾਲੇ ਰਾਜ ਦੀ ਸਹਿਮਤੀ ਮਗਰੋਂ ਹੀ ਇਹ ਗੱਡੀਆਂ ਚਲਾਈਆਂ ਗਈਆਂ। ਇਹ ਗੱਡੀਆਂ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ•, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮਿਜ਼ੋਰਮ, ਉੜੀਸਾ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ, ਯੂਪੀ, ਉਤਰਾਖੰਡ ਅਤੇ ਪਛਮੀ ਬੰਗਾਲ ਜਿਹੇ ਰਾਜਾਂ ਵਿਚ ਪੁਜੀਆਂ।
ਰੇਲਵੇ ਨੇ ਕਿਹਾ ਕਿ ਟਰੇਨ ਵਿਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਜਾਂਚ ਕੀਤੀ ਗਈ। ਨਾਲ ਹੀ ਯਾਤਰਾ ਦੌਰਾਨ ਮੁਫ਼ਤ ਭੋਜਨ ਅਤੇ ਪਾਣੀ ਵੀ ਦਿਤਾ ਜਾ ਰਿਹਾ ਹੈ। ਸੋਮਵਾਰ ਤੋਂ ਹਰ ਗੱਡੀ ਵਿਚ ਲਗਭਗ 1700 ਸਫ਼ਰ ਕਰਲਗੇ ਜਦਕਿ ਪਹਿਲਾਂ ਇਹ ਗਿਣਤੀ 1200 ਸੀ। ਪਹਿਲਾਂ ਇਹ ਗੱਡੀਆਂ ਰਸਤੇ ਵਿਚ ਕਿਤੇ ਵੀ ਨਹੀਂ ਰੁਕਦੀਆਂ ਸਨ ਪਰ ਹੁਣ ਮੁਕਾਮ ਰਾਜਾਂ ਵਿਚ ਵੱਧ ਤੋਂ ਵੱਧ ਤਿੰਨ ਥਾਵਾਂ 'ਤੇ ਰੁਕਣਗੀਆਂ। ਅਧਿਕਾਰੀਆਂ ਮੁਤਾਬਕ ਰੇਲਵੇ ਹਰ ਰੋਜ਼ ਲਗਭਗ 80 ਲੱਖ ਰੁਪਏ ਖ਼ਰਚ ਰਹੀ ਹੈ।