ਯੂ.ਪੀ. : ਕੋਰੋਨਾ ਕਾਰਨ ਦੇਸ਼ ਵਿਚ ਕੀਤੀ ਗਈ ਤਾਲਾਬੰਦੀ ਨੇ ਗ਼ਰੀਬਾਂ ਨੂੰ ਖਾਸ ਕਰਕੇ ਮਜ਼ਬੂਰ ਕਰ ਦਿਤਾ ਹੈ। ਬਰੇਲੀ ਵਿੱਚ ਬੇਰੋਜ਼ਗਾਰੀ ਨਾਲ ਲੜਦਾ ਇਕ ਪਰਵਾਰ, ਜਿਸ ਵਿਚ ਬੱਚੇ ਭੁੱਖ ਨਾਲ ਤੜਫ਼ ਰਹੇ ਸਨ। ਬੱਚਿਆਂ ਦੀ ਮਾਂ ਤੀ ਇਹ ਨਾ ਵੇਖਿਆ ਗਿਆ ਅਤੇ ਉਸ ਨੇ ਗਵਾਂਢੀਆਂ ਤੋਂ ਮਦਦ ਮੰਗ ਲਈ। ਇਸ ਮਗਰੋਂ ਔਰਤ ਦੇ ਪਤੀ ਨੇ ਪਹਿਲਾਂ ਤਾਂ ਉਸਦੀ ਜੱਮ ਕੇ ਮਾਰ ਕੁਟਾਈ ਅਤੇ ਇਸ ਮਗਰੋਂ ਉਸ ਨੇ ਆਪਣੀ ਪਤਨੀ ਨੂੰ ਤਿੰਨ ਤਲਾਕ ਆਖ ਕੇ ਬੱਚਿਆਂ ਸਣੇ ਘਰੋਂ ਕੱਢ ਦਿਤਾ।ਔਰਤ ਨੇ ਫਿਲਹਾਲ ਮੁਹੱਲੇ ਵਿੱਚ ਹੀ ਆਪਣੀ ਭੈਣ ਦੇ ਘਰ ਸ਼ਰਨ ਲਈ ਹੈ। ਸਮਾਜ ਸੇਵੀ ਨਿਦਾ ਖ਼ਾਨ ਨੇ ਇਸ ਲਈ ਮਦਦ ਮੰਗੀ ਹੈ। ਇਹ ਘਟਨਾ ਯੂਪੀ ਦੇ ਐਜਾਜ ਨਗਰ ਗੌਟਿਆ ਦੀ ਹੈ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਮੇਲਿਆਂ ਵਿੱਚ ਝੂਲੇ ਲਗਾਉਣ ਦਾ ਕੰਮ ਕਰਦਾ ਹੈ ਅਤੇ ਉਹ ਖੁਦ ਉੜੀਸਾ ਦੀ ਰਹਿਣ ਵਾਲੀ ਹੈ ਅਤੇ ਇਨਾਂ ਦਾ ਪ੍ਰੇਮ ਵਿਆਹ ਹੋਇਆ ਸੀ।ਔਰਤ ਮੁਤਾਬਕ ਲਾਕਡਾਊਨ ਵਿੱਚ ਧੰਧਾ ਠਪ ਹੋਣ ਦੀ ਵਜਾ ਨਾਲ ਪਰਵਾਰ ਭੁੱਖਾ ਮਰ ਰਿਹਾ ਸੀ। ਬੱਚਿਆਂ ਨੂੰ ਭੁੱਖਾ ਵੇਖ ਕੇ ਉਸਨੇ ਕਈ ਵਾਰ ਰਿਸ਼ਤੇਦਾਰਾਂ ਅਤੇ ਗੁਵਾਂਢੀਆਂ ਤੋਂ ਮਦਦ ਮੰਗੀ ਸੀ ਪਰ ਉਸ ਦੇ ਪਤੀ ਨੂੰ ਮਦਦ ਮੰਗਣਾ ਚੰਗਾ ਨਾ ਲੱਗਾ ਅਤੇ ਇਹ ਭਾਣਾ ਵਾਪਰ ਗਿਆ। ਬੁੱਧਵਾਰ ਰਾਤ ਵੀ ਘਰ ਵਿੱਚ ਰਾਸ਼ਨ ਖਤਮ ਹੋ ਗਿਆ ਸੀ। ਰਾਤ ਤਾਂ ਕਿਸੇ ਤਰ•ਾਂ ਲੰਘ ਗਈ ਪਰ ਸਵੇਰੇ ਉਹ ਗੁਆਂਢ ਵਿੱਚ ਰਹਿਣ ਵਾਲੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਰਾਸ਼ਨ ਮੰਗਣ ਚੱਲੀ ਗਈ ਸਨ। ਇਸ ਮਗਰੋਂ ਉਸ ਦੇ ਪਤੀ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਪੁਲਿਸ ਇੰਸਪੇਕਟਰ ਬਾਰਾਦਰੀ ਨਰੇਸ਼ ਕੁਮਾਰ ਤਿਆਗੀ ਨੇ ਮਾਮਲੇ ਦੀ ਜਾਣਕਾਰੀ ਹੋਣ ਤੋਂ ਮਨਾ ਕਰ ਦਿੱਤਾ । ਉਨ•ਾਂਨੇ ਕਿਹਾ ਕਿ ਜੇਕਰ ਅਜਿਹੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਕਰ ਕਾਰਵਾਈ ਜਾਵੇਗੀ।