ਜਲੰਧਰ: ਅੱਜ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਦਸਦੀ ਹੈ ਕਿ ਇਥੋਂ 7 ਨਵੇਂ ਕੇਸਾਂ ਕੋਰੋਨਾ ਦੇ ਆਏ ਹਨ। ਅੱਜ ਵਾਲੇ ਕੋਰੋਨਾ ਪੀੜਤਾਂ ਵਿਚ ਜਲੰਧਰ ਦੇ ਕਾਜ਼ੀ ਮੁਹੱਲੇ ਦੇ 4 ਲੋਕ ਸ਼ਾਮਲ ਹਨ। ਇਸ ਤਰ•ਾਂ ਜਲੰਧਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 206 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦਸ ਦਈਏ ਕਿ ਹੁਣ ਤਕ ਇਥੇ 6 ਲੋਕ ਕੋਰੋਨਾ ਵਿਰੁਧ ਲੜਾਈ ਲੜਦੇ ਹੋਏ ਹਾਰ ਚੁੱਕੇ ਹਨ।