ਭਵਾਨੀਗੜ• : ਸੰਗਰੂਰ ਵਿਚ ਇਕ ਖ਼ੌਫ਼ਨਾਕ ਵਾਰਦਾਤ ਵਾਪਰ ਗਈ ਜਿਸ ਵਿਚ ਇਕ ਜਣਾ ਗੰਭੀਰ ਫੱਟੜ ਹੋ ਗਿਆ। ਇਥੋਂ ਦੇ ਪਿੰਡ ਬਖੋਪੀਰ ਵਿਖੇ ਵੇਚੀ ਜਾ ਰਹੀ ਜ਼ਮੀਨ ਦੇਖਣ ਗਏ ਵਿਅਕਤੀਆਂ 'ਤੇ ਇਕ ਵਿਅਕਤੀ ਵੱਲੋਂ ਕਿਰਪਾਨ ਨਾਲ ਹਮਲਾ ਕਰ ਦੇਣ ਕਾਰਨ ਇਕ ਵਿਅਕਤੀ ਦੇ ਹੱਥ ਦੀਆਂ ਤਿੰਨ ਉਗਲਾਂ ਵੱਢ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਆੜ•ਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵੀਰ ਸਿੰਘ ਸੁੱਖੀ ਕਪਿਆਲ ਨੇ ਦਸਿਆ ਕਿ ਉਨ•ਾਂ ਦੇ ਧੂਰੀ ਨੇੜਲੇ ਪਿੰਡ ਦੁਨਾਲ ਤੋਂ ਰਿਸ਼ਤੇਦਾਰ ਜਸਪਾਲ ਸਿੰਘ ਅਤੇ ਰਮਨਦੀਪ ਸਿੰਘ ਸਥਾਨਕ ਸ਼ਹਿਰ ਨੇੜਲੇ ਪਿੰਡ ਬਖੋਪੀਰ ਵਿਖੇ ਇਕ ਕਿਸਾਨ ਦੀ ਵਿਕਾਊ ਜ਼ਮੀਨ ਨੂੰ ਖਰੀਦ ਕਰਨ ਲਈ ਜਦੋਂ ਜ਼ਮੀਨ ਦੇਖਣ ਲਈ ਗਏ ਤਾਂ ਉਕਤ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ•ਾਂ ਨਾਲ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ। ਉਨ•ਾਂ ਨਾਲ ਕਾਫੀ ਬਦਸਲੂਕੀ ਕੀਤੀ ਤਾਂ ਉਨ•ਾਂ ਦੇ ਰਿਸ਼ਤੇਦਾਰਾਂ ਨੇ ਇਸ ਦੀ ਸੂਚਨਾ ਉਨ•ਾਂ ਨੂੰ ਦਿੱਤੀ ਤਾਂ ਸੁਖਵੀਰ ਸਿੰਘ ਸੁੱਖੀ ਆਪਣੇ ਨਾਲ ਕੁਝ ਹੋਰ ਵਿਅਕਤੀਆਂ ਨੂੰ ਲੈ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਬਚਾਅ 'ਚ ਬਖੋਪੀਰ ਗਏ ਤਾਂ ਉਥੇ ਮੌਜੂਦ ਉਕਤ ਵਿਅਕਤੀਆਂ ਦੇ ਉਨ•ਾਂ ਨਾਲ ਵੀ ਬਦਸਲੂਕੀ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਨ•ਾਂ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਸੁੱਖੀ ਕਪਿਆਲ ਨਾਲ ਗਏ, ਪਿੰਡ ਕਪਿਆਲ ਦੇ ਵਾਸੀ ਅਮਰੀਕ ਸਿੰਘ 'ਤੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਕਿਰਪਾਨ ਨੁਮਾ ਹਥਿਆਰ ਨਾਲ ਹਮਲਾ ਕਰਕੇ ਉਸ ਦੇ ਇਕ ਹੱਥ ਦੀਆਂ ਤਿੰਨ ਉਗਲਾਂ ਨੂੰ ਵੱਢ ਦਿੱਤਾ। ਇਸ ਘਟਨਾ 'ਚ ਅਮਰੀਕ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ ਤੋਂ ਹਸਪਤਾਲ ਲਿਆਂਦਾ ਗਿਆ। ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜ ਦਿੱਤਾ ਅਤੇ ਫਿਰ ਪਟਿਆਲਾ ਤੋਂ ਚੰਡੀਗੜ• ਰੈਫਰ ਕੀਤਾ ਗਿਆ।