ਸਮਰਾਲਾ : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਪੂਰਾ ਦੇਸ਼ ਲੜ ਰਿਹਾ ਹੈ ਉੱਥੇ ਹੀ ਹਵਸ ਦੇ ਭੁੱਖੇ ਕੁਝ ਲੋਕਾਂ ਵੱਲੋਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਮਰਾਲਾ ਨੇੜਲੇ ਪਿੰਡ ਕਟਾਣੀ 'ਚ ਸਾਹਮਣੇ ਆਇਆ ਹੈ। ਪਿੰਡ ਦੇ ਭੱਠੇ 'ਤੇ ਰਹਿੰਦੇ ਇਕ ਪਰਵਾਰ ਦੀ 6 ਸਾਲਾਂ ਦੀ ਨਾਬਾਲਗ ਬੱਚੀ ਨੂੰ ਗੁਆਂਢ 'ਚ ਹੀ ਰਹਿੰਦੇ ਵਿਅਕਤੀ ਨੇੇੇੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦੀ ਮਾਂ ਨੇ ਦੱਸਿਆ ਕਿ ਮੈਂ ਘਰ 'ਚ ਰੋਟੀ ਪਕਾ ਰਹੀ ਸੀ ਕਿ ਉਸ ਦੇ ਵੱਡੇ ਲੜਕੇ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਗੁਆਂਢ 'ਚ ਰਹਿੰਦਾ ਇਕ ਲੜਕਾ ਗਲਤ ਕੰਮ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ, ਜਿਸ ਨੂੰ ਲੜਕੀ ਦੇ ਬਾਪ ਨੇ ਮੌਕੇ 'ਤੇ ਫੜ੍ਹ ਲਿਆ ਪਰ ਉਹ ਬਾਅਦ 'ਚ ਉਥੋਂ ਭੱਜ ਗਿਆ। ਇਸ ਵੇਲੇ ਬੱਚੀ ਸਮਰਾਲਾ ਦੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਰੱਖਿਆ ਗਿਆ ਹੈ। ਫਿਲਹਾਲ ਪੁਲਸ ਨੇ ਬੱਚੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਨੂੰ ਫੜ੍ਹਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।