ਪਟਿਆਲਾ : ਜਿਥੇ ਕੋਰੋਨਾ ਦੀ ਮਾਰ ਹਰ ਪਾਸੇ ਹੈ ਇਸ ਵਿਚ ਕਈ ਥਾਈ ਲੋਕ ਇਸ ਨੂੰ ਮਾਤ ਦੇ ਕੇ ਘਰਾਂ ਨੂੰ ਵੀ ਪਰਤ ਰਹੇ ਹਨ। ਇਥੇ ਸਿਹਤ ਵਿਭਾਗ ਵਲੋਂ ਕੋਰੋਨਾ ਜਾਂਚ ਲਈ ਹੁਣ ਤੱਕ 1700 ਤੋਂ ਵਧ ਸੈਂਪਲ ਲਏ ਜਾ ਚੁੱਕੇ ਹਨ, ਜਿਨ•ਾਂ 'ਚੋਂ 102 ਮਰੀਜ਼ ਪਾਜ਼ੇਟਿਵ ਪਾਏ ਗਏ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ। ਹਾਲ ਦੀ ਘੜੀ 82 ਮਰੀਜ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਹਨ।