ਲੁਧਿਆਣਾ : ਪੂਰੀ ਦੁਨੀਆ ਫ਼ਿਲਹਾਲ ਕੋਰੋਨਾ 'ਤੇ ਜਿਤ ਦਰਜ ਨਹੀਂ ਕਰ ਸਕੀ, ਬੇਸ਼ੱਕ ਕਈ ਇਲਾਕਿਆਂ ਵਿਚ ਇਸ ਦੀ ਮਾਰ ਕੁੱਝ ਮਦਮ ਪੈ ਗਈ ਹੈ ਪਰ ਫਿਰ ਵੀ ਹੋਲੀ ਹੋਲੀ ਕੋਰੋਨਾ ਕੇ ਕੇਸ ਮਿਲ ਹੀ ਜਾਂਦੇ ਹਨ। ਇਸੇ ਲੜੀ ਵਿਚ ਲੁਧਿਆਣਾ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਇਕ ਟਾਇਰ ਫੈਕਟਰੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਜਿਨ•ਾਂ 'ਚ ਕੈਲਾਸ਼ ਨਗਰ ਦਾ 39 ਸਾਲਾ ਵਿਅਕਤੀ, ਲੁਧਿਆਣਾ ਦਾ 57 ਸਾਲਾ ਵਿਅਕਤੀ, ਹੈਬੋਵਾਲ ਕਲਾਂ ਦਾ 41 ਸਾਲਾ ਵਿਅਕਤੀ, ਗੁਰਪਾਲ ਨਗਰ ਦਾ 42 ਸਾਲਾ ਵਿਅਕਤੀ ਅਤੇ ਪੋਸਟ ਆਫਿਸ ਕਾਦੋਂ ਦਾ 25 ਸਾਲਾ ਵਿਅਕਤੀ ਸ਼ਾਮਲ ਹੈ। ਇਸ ਤਰਾਂ ਲੁਧਿਆਣਾ ਵਿਚ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 141 ਤੱਕ ਅੱਪੜ ਗਈ ਹੈ।