Friday, November 22, 2024
 

ਨਵੀ ਦਿੱਲੀ

'ਨੀਟ' ਦੀ ਪ੍ਰੀਖਿਆ ਦੇਣ ਵਾਲੇ ਸਾਵਧਾਨ

May 13, 2020 09:28 AM
ਨਵੀਂ ਦਿੱਲੀ : ਸਰਕਾਰ ਨੇ ਲਾਕਡਾਊਨ ਮਗਰੋਂ ਨੀਟ ਦੀ ਪ੍ਰੀਖਿਆ ਦਾ ਇਤਜਾਮ ਕਰ ਲਿਆ ਹੈ। ਦੇਸ਼ ਦੀਆਂ ਮੈਡੀਕਲ ਵਿਦਿਅਕ ਸੰਸਥਾਵਾਂ 'ਚ ਐੱਮ. ਬੀ. ਬੀ. ਐੱਸ. ਦੇ ਦਾਖਲੇ ਲਈ 'ਨੀਟ' ਦੇਣ ਦੀ ਤਿਆਰੀ ਕਰ ਰਹੇ ਲਗਭਗ 15.93 ਲੱਖ ਵਿਦਿਆਰਥੀਆਂ ਲਈ ਨੈਸ਼ਨਲ ਟੈਸਟ ਏਜੰਸੀ (ਐੱਨ. ਟੀ. ਏ.) ਨੇ ਪੱਤਰ ਦੇ ਜ਼ਰੀਏ ਅਲਰਟ ਜਾਰੀ ਕੀਤਾ ਹੈ। ਇਸ 'ਚ ਨੀਟ ਦੇਣ ਵਾਲੇ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਫ਼ਰਜ਼ੀਵਾੜੇ ਤੋਂ ਸਾਵਧਾਨ ਕੀਤਾ ਗਿਆ ਹੈ। ਐੱਨ. ਟੀ. ਏ. ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰੀਖਿਆ ਤਿਆਰੀ ਤੋਂ ਇਲਾਵਾ 'ਨੀਟ' ਨੂੰ ਲੈ ਕੇ ਆਉਣ ਵਾਲੇ ਕਿਸੇ ਵੀ ਤਰ•ਾਂ ਦੇ ਫਰਜ਼ੀ ਫੋਨ ਕਾਲ ਤੋਂ ਸਾਵਧਾਨ ਰਹਿਣਾ ਹੋਵੇਗਾ। ਐੱਨ. ਟੀ. ਏ. ਦੇ ਡਾਇਰੈਕਟਰ ਡਾ. ਵਿਨੀਤ ਜੋਸ਼ੀ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਏਜੰਸੀ ਨੂੰ ਪਤਾ ਲੱਗਾ ਹੈ ਕਿ ਕਈ ਵਿਦਿਆਰਥੀਆਂ ਨੂੰ ਫੋਨ, ਐੱਸ. ਐੱਮ. ਐੱਸ. ਜਾਂ ਈ-ਮੇਲ ਆ ਰਹੇ ਹਨ, ਜਿਸ 'ਚ ਉਨ•ਾਂ ਦੀ ਐਪਲੀਕੇਸ਼ਨ ਜਾਂ ਕਈ ਹੋਰ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ ਪਰ ਇਹ ਸਭ ਫਰਜ਼ੀ ਹਨ ਕਿਉਂਕਿ ਐੱਨ. ਟੀ. ਏ. ਵਿਦਿਆਰਥੀ ਤੋਂ ਕਾਲ ਜਾਂ ਈ-ਮੇਲ ਜ਼ਰੀਏ ਕੋਈ ਵੀ ਜਾਣਕਾਰੀ ਨਹੀਂ ਮੰਗਦਾ। ਵਿਦਿਆਰਥੀਆਂ ਨੂੰ ਦੱਸਿਆ ਗਿਆ ਹੈ ਕਿ ਏਜੰਸੀ ਇਸ ਤਰ•ਾਂ ਦਾ ਫਰਜ਼ੀਵਾੜਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਨੀਟ ਨਾਲ ਜੁੜੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਐੱਨ. ਟੀ. ਏ. ਦੀ ਅਧਿਕਾਰਿਕ ਵੈੱਬਸਾਈਟ 'ਤੇ ਸਰਚ ਕਰਨ। ਉਨ•ਾਂ ਨੇ ਸੁਝਾਅ ਦਿੱਤਾ ਕਿ ਵਿਦਿਆਰਥੀ ਇਸ ਤਰ•ਾਂ ਦੇ ਕਿਸੇ ਫੋਨ ਜਾਂ ਮੈਸੇਜ ਦਾ ਰਿਪਲਾਈ ਵੀ ਨਾ ਕਰਨ।
 

Have something to say? Post your comment

 
 
 
 
 
Subscribe