ਮਾਸਕੋ : ਮਾਸਕੋ ਦੇ ਬਾਹਰੀ ਖੇਤਰ ਵਿਚ ਸਥਿਤ ਇਕ ਨਰਸਿੰਗ ਹੋਮ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ 9 ਲੋਕ ਜਿਉਂਦੇ ਸੜ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਥੋਂ ਦੇ ਉੱਤਰ-ਪੱਛਮੀ ਕਿਨਾਰੇ 'ਤੇ ਸਥਿਤ ਕ੍ਰਾਸਨੋਗੋਸਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਜ਼ੁਰਗਾਂ ਦੇ ਇਸ ਨਿੱਜੀ ਨਰਸਿੰਘ ਹੋਮ ਵਿਚ ਐਤਵਾਰ ਨੂੰ ਹੋਇਆ।