ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ 1998 ਦੇ ਪੋਖਰਨ ਪਰਮਾਣੂੰ ਪ੍ਰੀਖਣ ਨੂੰ ਯਾਦ ਕਰਦੇ ਹੋਏ ਦੇਸ਼ ਦੇ ਵਿਗਿਆਨੀਆਂ ਨੂੰ ਇਸ ਅਸਾਧਾਰਨ ਉਪਲੱਬਧੀ ਲਈ ਸਲਾਮ ਕੀਤਾ ਹੈ। ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਕਈ ਟਵੀਟ ਕਰ ਕੇ ਲੋਕਾਂ ਦੇ ਜੀਵਨ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵਿਗਿਆਨੀਆਂ ਦੇ ਪ੍ਰਤੀ ਆਭਾਰ ਜ਼ਾਹਰ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ''ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਸਾਡਾ ਰਾਸ਼ਟਰ ਉਨਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਹੈ, ਜੋ ਦੂਜਿਆਂ ਦੇ ਜੀਵਨ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਅਸੀਂ ਅੱਜ ਹੀ ਦੇ ਦਿਨ ਸਾਲ 1998 'ਚ ਸਾਡੇ ਵਿਗਿਆਨੀਆਂ ਵਲੋਂ ਹਾਸਲ ਕੀਤੀ ਗਈ ਅਸਾਧਾਰਨ ਉਪਲੱਬਧੀ ਨੂੰ ਯਾਦ ਕਰਦੇ ਹਾਂ। ਇਹ ਭਾਰਤ ਦੇ ਇਤਿਹਾਸ 'ਚ ਇਕ ਇਤਿਹਾਸਕ ਪਲ ਸੀ।''