ਕਪੂਰਥਲਾ : ਸੂਬੇ ਵਿੱਚ ਹਰ ਰੋਜ਼ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅੱਜ ਕਪੂਰਥਲਾ ਵਿੱਚੋਂ ਦੋ ਪੁਲੀਸ ਮੁਲਾਜ਼ਮਾਂ ਸਮੇਤ ਡਾਕਟਰ ਦੀ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 27 ਹੋ ਗਈ ਹੈ। ਪੀੜਤ ਡਾਕਟਰ ਕਪੂਰਥਲਾ ਦੇ ਅਮਨ ਨਗਰ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਦੇ ਕਿਡਨੀ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਉਧਰ ਦੋਵੇਂ ਪੁਲਿਸ ਮੁਲਾਜ਼ਮ ਪੀਟੀਯੂ ਕੈਂਪਸ ਵਿੱਚ ਰਹਿ ਰਹੇ ਹਨ। ਪ੍ਰਸਾਸ਼ਨ ਅਤੇ ਸਿਹਤ ਵਿਭਾਗ ਚੌਕਸੀ ਦੇ ਤੌਰ ਤੇ ਅਮਨ ਨਗਰ ਨੂੰ ਸੀਲ ਕਰ ਦਿੱਤਾ ਹੈ।