ਠਾਣੇ : ਠਾਣੇ ਮਹਾਨਗਰਪਾਲਿਕਾ (ਟੀਐਮਸੀ) ਦੇ ਭਾਜਪਾ ਕਾਉਂਸਲਰ ਨੇ ਕੋਵਿਡ 19 ਰਾਹਤ ਫੰਡ 'ਚ ਯੋਗਦਾਨ ਦੇਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਨਗਰ ਨਿਕਾਏ ਦੇ ਮਾਮਲਿਆਂ 'ਚ ਪਾਰਦਰਸ਼ਿਤਾ ਨਹੀਂ ਹੈ। ਮਹਾਪੌਰ ਨਰੇਸ਼ ਮਹਸਕੇ ਦੀ ਅਪੀਲ ਦੇ ਬਾਅਦ ਹੋਰ ਦਲਾਂ ਦੇ ਕਾਉਂਸਲਰਾਂ ਨੇ ਫੰਡ 'ਚ ਪੰਜ ਲੱਖ ਰੁਪਏ ਯੋਗਦਾਨ ਦਿਤਾ ਹੈ। ਮਹਾਪੌਰ ਨੂੰ ਲਿਖੇ ਪੱਤਰ ਵਿਚ ਭਾਜਪਾ ਆਗੂ ਸੰਜੇ ਵਾਘੁਲੇ ਨੇ ਦੋਸ਼ ਲਗਾਇਆ ਹੈ ਕਿ ਮਹਾਨਗਰਪਾਲਿਕਾ ਦੀ ਕੋਵਿਡ 19 ਸਬੰਧੀ ਰਾਹਤ ਗਤੀਵਿਧੀਆਂ 'ਚ ਕੋਈ ਪਾਰਦਰਸ਼ਿਤਾ ਨਹੀਂ ਹੈ ਇਸ ਲਈ ਪਾਰਟੀ ਦੇ ਕਾਉਂਸਲਰ ਟੀਐਮਸੀ ਦੇ ਕੋਵਿਡ 19 ਫੰਡ 'ਚ ਕੋਈ ਯੋਗਦਾਨ ਨਹੀਂ ਦੇਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਲਕ ਮੰਤਰੀ ਏਕਨਾਥ ਸ਼ਿੰਦੇ ਵਲੋਂ 1000 ਬੇਡ ਵਾਲੇ ਕੋਵਿਡ 19 ਉਪਚਾਰ ਕੇਂਦਰ 'ਤੇ ਚਰਚਾ ਲਈ ਸੱਦੀ ਗਈ ਮੀਟਿੰਗ 'ਚ ਭਾਜਪਾ ਕਾਉਂਸਲਰਾਂ ਨੂੰ ਨਹੀਂ ਸੱਦਿਆ ਗਿਆ ਸੀ। ਇਸ ਦੌਰਾਨ, ਮਹਾਪੌਰ ਨੇ ਕਿਹਾ ਕਿ ਭਾਜਪਾ ਨੇ ਕੋਵਿਡ 19 ਲਈ ਰਾਹਤ ਫੰਡ ਬਣਾਉਣ ਦੇ ਵਿਚਾਰ ਨੂੰ ਸਮਰਥਨ ਦਿਤਾ ਸੀ ਅਤੇ ਹੁਣ ਉਹ ਇਸ ਤੋਂ ਭੱਜ ਰਹੀ ਹੈ। ਟੀਐਮਸੀ ਦੇ 131 ਕਾਉਂਸਲਰਾਂ ਦੇ ਸਦਨ 'ਚ ਭਾਜਪਾ ਦੇ 23 ਕਾਉਂਸਲਰ ਹਨ।