ਲੁਧਿਆਣਾ : ਅੱਜ ਇਕ ਹੋਰ ਕੋਰੋਨਾ ਪੀੜਤ ਰਾਜ਼ੀ ਹੋ ਕੇ ਘਰ ਨੂੰ ਪਰਤ ਗਿਆ ਹੈ। ਬਸਤੀ ਜੋਧੇਵਾਲ ਥਾਣਾ ਇੰਚਾਰਜ ਐਸ.ਆਈ ਅਰਸ਼ਪ੍ਰੀਤ ਕੌਰ ਗਰੇਵਾਲ ਜੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਕਰੋਨਾ ਦੀ ਲਪੇਟ 'ਚ ਆਉਣ ਉਪਰੰਤ ਡੀ.ਐਮ.ਸੀ ਹਸਪਤਾਲ 'ਚ ਦਾਖ਼ਲ ਸਨ। ਐਸ.ਐਚ.ਓ ਦੀਆਂ ਦੋਵੇਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਨ•ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਦਿਆਨੰਦ ਹਸਪਤਾਲ ਵਿੱਚ ਉਚੇਚੇ ਤੌਰ ਤੇ ਏ.ਡੀ.ਸੀ.ਪੀ ਸਚਿਨ ਗੁਪਤਾ ਪਹੁੰਚੇ। ਪੁਲਿਸ ਅਫ਼ਸਰਾਂ ਨੇ ਮਹਿਲਾ ਐਸ.ਐਚ.ਓ ਨੂੰ ਗੁਲਦਸਤੇ ਦੇ ਕੇ ਉਨ•ਾਂ ਦੀ ਹੌਸਲਾਂ ਅਫ਼ਜਾਈ ਕੀਤੀ।