ਜਲੰਧਰ : ਕੋਰੋਨਾ ਵਾਇਰਸ ਵਿਚ ਕੋਈ ਰਹਿਮ ਨਹੀਂ ਹੈ ਇਹ ਕਿਸੇ ਨੂੰ ਵੀ ਚੰਮੜ ਜਾਂਦਾ ਹੈ। ਬੀਤੇ ਕਲ ਜਲੰਧਰ ਸ਼ਹਿਰ ਵਿੱਚ ਰੋਜਾਨਾ ਤੇਜੀ ਨਾਲ ਕੋਰੋਨਾ ਮਰੀਜਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ•ਾਂ ਵਿੱਚ 4 ਮਰਦ, 2 ਔਰਤਾਂ ਤੇ ਇੱਕ 4 ਸਾਲ ਦਾ ਬੱਚਾ ਸ਼ਾਮਲ ਹਨ। ਜਿਸ ਨਾਲ ਹੁਣ ਸ਼ਹਿਰ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 150 ਦੇ ਪਾਰ ਹੋ ਗਈ ਹੈ। ਅੱਜ ਸਾਹਮਣੇ ਆਏ ਮਰੀਜਾਂ ਵਿੱਚੋਂ ਮੇਅਰ ਜਗਦੀਸ਼ ਰਾਜਾ ਦੇ ਓ.ਐਸ.ਡੀ. ਹਰਪ੍ਰੀਤ ਵਾਲਿਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹਰਪ੍ਰੀਤ ਵਾਲਿਆ ਦੀ ਇਸ ਤੋਂ ਪਹਿਲਾਂ ਰਿਪੋਰਟ ਨੈਗੇਟਿਵ ਆਈ ਸੀ, ਉਨ•ਾਂ ਦੇ ਸੈਂਪਲ ਦੋਬਾਰਾ ਫਿਰ ਜਾਂਚ ਲਈ ਭੇਜੇ ਗਏ ਸਨ, ਪਰ ਅੱਜ ਜਾਂਚ ਤੋਂ ਬਾਅਦ ਉਹ ਰਿਪੋਰਟ ਵਿੱਚ ਫਿਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 3 ਮਰੀਜ ਗੋਵਿੰਦ ਨਗਰ, 3 ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਸ਼ਾਮਿਲ ਹਨ। ਗੋਵਿੰਦ ਨਗਰ ਦੇ 3 ਪਾਜ਼ੀਟਿਵ ਕੇਸ ਜੋ ਅੱਜ ਸਾਹਮਣੇ ਆਏ ਹਨ, ਉਹ ਬਸਤੀ ਗੁਜ਼ਾਂ ਦੇ ਨਿਊ ਗੋਬਿੰਦ ਨਗਰ ਦੇ ਕੁਆਰਟਰਾਂ ਵਿਚ ਰਹਿਣ ਵਾਲੇ ਅਤੇ ਇਕ ਬਸਤੀ ਦਾਨਿਸ਼ਮੰਦਾਂ ਵਾਸੀ ਹਨ। ਇਹ ਤਿੰਨੇ ਮਰੀਜ਼ ਉਸ ਪਰਵਾਸੀ ਮਜਦੂਰ ਸਹਦੇਵ ਦੇ ਸੰਪਰਕ ਵਿਚੋਂ ਹਨ, ਜਿਸ ਦੀ ਬੀਤੇ ਦਿਨੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸਦੇ ਨਾਲ ਹੀ ਸ਼ਹਿਰ ਵਿੱਚ ਹੁਣ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 155 ਹੋ ਗਈ ਹੈ।